ਕੈਨੇਡਾ : ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ (Chandra Arya) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਅਪਣਾ ਦਾਅਵਾ ਪੇਸ਼ ਕੀਤਾ ਹੈ। ਜਸਟਿਨ ਟਰੂਡੋ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਕੁੱਝ ਦਿਨਾਂ ਬਾਅਦ ਹੀ ਆਰੀਆ ਨੇ ਬੀਤੇ ਦਿਨ ਇਸ ਅਹੁਦੇ ਲਈ ਅਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ।
ਆਰੀਆ ਨੇ ਣ ‘ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਹੈ ਕਿ, ‘ਮੈਂ ਅਪਣੇ ਦੇਸ਼ ਦੇ ਪੁਨਰ ਨਿਰਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਦੌੜ ’ਚ ਸ਼ਾਮਲ ਹਾਂ। ਅਸੀਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਦਲੇਰੀ ਨਾਲ ਫ਼ੈਸਲੇ ਲੈਣੇ ਪੈਣਗੇ। ਅਜਿਹੇ ਫ਼ੈਸਲੇ ਜੋ ਸਾਡੀ ਆਰਥਿਕਤਾ ਨੂੰ ਫਿਰ ਤੋਂ ਮਜ਼ਬੂਤ ਕਰਨਗੇ।’
ਮੂਲ ਰੂਪ ਵਿਚ ਭਾਰਤ ਦੇ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦਾ ਰਹਿਣ ਵਾਲਾ, ਆਰੀਆ 2006 ਵਿਚ ਕੈਨੇਡਾ ਚਲਾ ਗਿਆ ਸੀ। ਆਰੀਆ 2015 ਦੀਆਂ ਕੈਨੇਡੀਅਨ ਸੰਘੀ ਚੋਣਾਂ ਵਿਚ ਸੰਸਦ ਮੈਂਬਰ ਚੁਣੇ ਗਏ ਸਨ। ਫਿਰ 2019 ਅਤੇ 2021 ਵਿਚ ਦੁਬਾਰਾ ਚੋਣਾਂ ਜਿੱਤੀਆਂ। 2022 ਵਿਚ, ਆਰੀਆ ਆਪਣੀ ਮਾਤ ਭਾਸ਼ਾ, ਕੰਨੜ ਵਿੱਚ ਕੈਨੇਡੀਅਨ ਹਾਊਸ ਆਫ਼ ਕਾਮਨਜ਼ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਸੰਸਦ ਮੈਂਬਰ ਬਣੇ ਸਨ।