ਰਾਜਸਥਾਨ : ਰਾਜਸਥਾਨ ਦੇ ਕੋਟਾ ਜ਼ਿਲ੍ਹੇ (Kota District) ‘ਚ ਸਾਂਝੀ ਦਾਖਲਾ ਪ੍ਰੀਖਿਆ (The Joint Entrance Examination),(ਜੇ.ਈ.ਈ.) ਦੀ ਤਿਆਰੀ ਕਰ ਰਹੇ ਇਕ 20 ਸਾਲਾ ਨੌਜਵਾਨ ਨੇ ਆਪਣੇ ਕਮਰੇ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੱਧ ਪ੍ਰਦੇਸ਼ ਦੇ ਗੁਨਾ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ, ਜੋ ਪਿਛਲੇ ਸਾਲ ਮਈ ਤੋਂ ਕੋਟਾ ਦੇ ਇੱਕ ਕੋਚਿੰਗ ਇੰਸਟੀਚਿਊਟ ਵਿੱਚ ਜੇ.ਈ.ਈ. ਦੀ ਤਿਆਰੀ ਕਰ ਰਿਹਾ ਸੀ।
ਉਹ ਇੱਥੋਂ ਦੇ ਵਿਗਿਆਨ ਨਗਰ ਥਾਣੇ ਅਧੀਨ ਪੈਂਦੇ ਢਕਾਨੀਆ ਇਲਾਕੇ ਵਿੱਚ ਇੱਕ ਕਮਰੇ ਵਿੱਚ ‘ਪੇਇੰਗ ਗੈਸਟ’ ਵਜੋਂ ਰਹਿੰਦਾ ਸੀ। ਕੋਟਾ ‘ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਸੈਂਟਰ ‘ਚ 24 ਘੰਟਿਆਂ ਦੇ ਅੰਦਰ ਕਿਸੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਇਹ ਦੂਜਾ ਮਾਮਲਾ ਹੈ।
ਇਸ ਤੋਂ ਪਹਿਲਾਂ ‘ਆਈ.ਆਈ.ਟੀ.-ਜੇ.ਈ.ਈ. (ਇੰਜੀਨੀਅਰਿੰਗ ਸੰਯੁਕਤ ਦਾਖਲਾ ਪ੍ਰੀਖਿਆ)’ ਦੀ ਤਿਆਰੀ ਕਰ ਰਹੇ ਹਰਿਆਣਾ ਦੇ 19 ਸਾਲਾ ਵਿਦਿਆਰਥੀ ਨੀਰਜ ਨੇ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਜਵਾਹਰ ਨਗਰ ਥਾਣਾ ਖੇਤਰ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ। ਵਿਗਿਆਨ ਨਗਰ ਥਾਣਾ ਇੰਚਾਰਜ ਮੁਕੇਸ਼ ਮੀਨਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਗੁਨਾ ਦੇ ਰਹਿਣ ਵਾਲੇ ਅਭਿਸ਼ੇਕ (20) ਨੇ ਕਥਿਤ ਤੌਰ ‘ਤੇ ਆਪਣੇ ਪੀ.ਜੀ ਕਮਰੇ ‘ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।