ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਨੇਤਾਵਾਂ ਨੇ ਇਕ ਦੂਜੇ ‘ਤੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿਤੀ ਹੈ। ਮਨੋਜ ਤਿਵਾੜੀ ਨੇ ਕਿਹਾ, ਹੁਣ ਅਰਵਿੰਦ ਕੇਜਰੀਵਾਲ ਦੇ ਜਾਣ ਦੀ ਵਾਰੀ ਹੈ, ਜਾਂਦੇ ਹੋਏ ਹੁਣ ਕੇਜਰੀਵਾਲ ਨੂੰ ਸਨਾਤਨ ਯਾਦ ਆਇਆ ਹੈ।
ਮਨੋਜ ਤਿਵਾੜੀ ਨੇ ਕਿਹਾ ਕੇਜਰੀਵਾਲ ਦਾ ਕਹਿਣਾ ਸੀ ਕਿ ਯਮੁਨਾ ਦੀ ਸਫਾਈ ਕਰਨ ਨਾਲ ਵੋਟਾਂ ਨਹੀਂ ਮਿਲਦੀਆਂ। ਕੇਜਰੀਵਾਲ ਨੇ ਬੱਚਿਆਂ ਦੀਆਂ ਝੂਠੀਆਂ ਸਹੁੰਆਂ ਖਾਧੀਆਂ ਹਨ, ਉਨ੍ਹਾਂ ਲਈ ਵਾਅਦਿਆਂ ਦੀ ਕੋਈ ਮਹੱਤਤਾ ਨਹੀਂ ਹੈ।
ਦਿੱਲੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਮਨੋਜ ਤਿਵਾੜੀ ਨੇ ਕਿਹਾ, ਆਮ ਆਦਮੀ ਪਾਰਟੀ ਦੇ ਨੇਤਾ ਦਿੱਲੀ ਦੇ ਵਫ਼ਾਦਾਰ ਨਹੀਂ ਹਨ। ਦਿੱਲੀ ਦੇ 95% ਲੋਕ ਪਾਣੀ ਖਰੀਦ ਕੇ ਪੀਂਦੇ ਹਨ। ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਦਿੱਲੀ ਦੀਆਂ ਸਮੱਸਿਆਵਾਂ 3 ਸਾਲਾਂ ‘ਚ ਖਤਮ ਕਰ ਦੇਵਾਂਗੇ। ਮਨੋਜ ਤਿਵਾੜੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਅਧਿਆਤਮਕ ਵਿਅਕਤੀ ਹਨ। ਉਹ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਜਾਣਦੇ ਹਨ ਅਤੇ ਆਪਣੇ ਧਰਮ ‘ਤੇ ਮਾਣ ਕਰਨਾ ਜਾਣਦੇ ਹਨ।
ਭਾਜਪਾ ਸਾਂਸਦ ਨੇ ਕਿਹਾ, ਜੇਕਰ ਤੁਸੀਂ ਮਹਾਕੁੰਭ ਦੀਆਂ ਤਿਆਰੀਆਂ ‘ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਲੱਗੇਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਯੂਪੀ ਦੇ ਮੁੱਖ ਮੰਤਰੀ ਇਹ ਯਕੀਨੀ ਬਣਾਉਣ ‘ਚ ਲੱਗੇ ਹੋਏ ਹਨ ਕਿ ਪ੍ਰਯਾਗਰਾਜ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।