Homeਸੰਸਾਰਗੋਲਡਨ ਗਲੋਬ ਅਵਾਰਡਜ਼ 2025 : ਐਮਿਲਿਆ ਪੇਰੇਜ਼ ਅਤੇ ਦ ਬਰੂਟਲਿਸਟ ਨੂੰ ਸਭ...

ਗੋਲਡਨ ਗਲੋਬ ਅਵਾਰਡਜ਼ 2025 : ਐਮਿਲਿਆ ਪੇਰੇਜ਼ ਅਤੇ ਦ ਬਰੂਟਲਿਸਟ ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ

ਕੈਲੀਫੋਰਨੀਆ : ਗੋਲਡਨ ਗਲੋਬ ਅਵਾਰਡਜ਼ 2025 ਦਾ ਐਲਾਨ ਕਰ ਦਿਤਾ ਗਿਆ ਹੈ। ਕੈਲੀਫੋਰਨੀਆ ਵਿੱਚ ਐਤਵਾਰ ਰਾਤ ਨੂੰ 82ਵਾਂ ਗੋਲਡਨ ਗਲੋਬ ਐਵਾਰਡ ਦਿੱਤਾ ਗਿਆ। ਭਾਰਤ ਤੋਂ ਪਾਇਲ ਕਪਾਡੀਆ ਦੀ ਫਿਲਮ ਆਲ ਵੀ ਇਮੇਜਿਨ ਐਜ਼ ਲਾਈਟ ਨੂੰ 2 ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ, ਹਾਲਾਂਕਿ ਇਹ ਫਿਲਮ ਪੁਰਸਕਾਰ ਜਿੱਤਣ ਤੋਂ ਖੁੰਝ ਗਈ। ਆਲ ਵੀ ਇਮੇਜਿਨ ਏਜ਼ ਲਾਈਟ ਨੂੰ ਸਰਵੋਤਮ ਫਿਲਮ (ਗੈਰ-ਅੰਗਰੇਜ਼ੀ) ਅਤੇ ਸਰਵੋਤਮ ਨਿਰਦੇਸ਼ਕ ਦੀਆਂ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ।

Golden Globes 2025 Winners List (Live Updates)

ਫ੍ਰੈਂਚ ਫਿਲਮ ਐਮਿਲਿਆ ਪੇਰੇਜ਼ ਨੇ ਸਰਵੋਤਮ ਫਿਲਮ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ। ਇਸ ਦੇ ਨਾਲ ਹੀ ਨਿਰਦੇਸ਼ਕ ਬ੍ਰੈਡੀ ਕਾਰਬੇਟ ਨੂੰ ਫਿਲਮ ਦ ਬਰੂਟਾਲਿਸਟ ਲਈ ਸਰਵੋਤਮ ਨਿਰਦੇਸ਼ਕ ਦਾ ਗੋਲਡਨ ਗਲੋਬ ਅਵਾਰਡ ਮਿਲਿਆ।

Golden Globes 2025 Winners: Emilia Pérez Wins Big, 'All We Imagine As Light' Misses Out On Award | Full List - News18

ਇਸ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਭਾਰਤ ਗੋਲਡਨ ਗਲੋਬ ਵਿੱਚ ਕੋਈ ਐਵਾਰਡ ਨਹੀਂ ਹਾਸਲ ਕਰ ਸਕਿਆ ਸੀ। ਹਾਲਾਂਕਿ, ਸਾਲ 2023 ਵਿੱਚ, ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਦੇ ਗੀਤ ਨਟੂ ਨਟੂ ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ ਸੀ।

ਗੋਲਡਨ ਗਲੋਬ ਅਵਾਰਡ ਹਰ ਸਾਲ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਫਿਲਮ ਅਤੇ ਟੀਵੀ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਇਨ੍ਹਾਂ ਪੁਰਸਕਾਰਾਂ ਦਾ ਆਯੋਜਨ ਹਾਲੀਵੁੱਡ ਫਾਰੇਨ ਪ੍ਰੈੱਸ ਐਸੋਸੀਏਸ਼ਨ (HFPA) ਵੱਲੋਂ ਕੀਤਾ ਜਾਂਦਾ ਹੈ। ਗੋਲਡਨ ਗਲੋਬ ਅਭਿਨੇਤਾਵਾਂ, ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਫਿਲਮਾਂ ਅਤੇ ਟੀਵੀ ਸ਼ੋਆਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments