Homeਪੰਜਾਬਮੇਅਰ ਦਾ ਨਾਂ ਫਾਈਨਲ ਕਰਨ ਲਈ ਅਮਨ ਅਰੋੜਾ ਨੇ ਵਿਧਾਇਕਾਂ ਦੀ ਬੁਲਾਈ...

ਮੇਅਰ ਦਾ ਨਾਂ ਫਾਈਨਲ ਕਰਨ ਲਈ ਅਮਨ ਅਰੋੜਾ ਨੇ ਵਿਧਾਇਕਾਂ ਦੀ ਬੁਲਾਈ ਮੀਟਿੰਗ

ਲੁਧਿਆਣਾ : ਜਿਥੇ ਆਮ ਆਦਮੀ ਪਾਰਟੀ ਸੱਤਾ ‘ਤੇ ਕਾਬਜ਼ ਹੋਣ ਲਈ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ, ਉਥੇ ਹੀ ਉਦਯੋਗਿਕ ਸ਼ਹਿਰ ਲੁਧਿਆਣਾ ਦਾ ਮੇਅਰ ਬਣਨ ਲਈ ਆਮ ਆਦਮੀ ਪਾਰਟੀ ਨਿਗਮ ਕੌਂਸਲਰਾਂ ਦੀ ਲੋੜੀਂਦੀ ਗਿਣਤੀ ਤੋਂ ਦੂਰ ਹੈ, ਜਦਕਿ ਅੰਦਰ ਪਾਰਟੀ ਵੱਲੋਂ ਵੀ ਮੇਅਰ ਦਾ ਨਾਂ ਫਾਈਨਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਜਿੱਥੇ ਮਹਿਲਾ ਕੌਂਸਲਰ ਨੂੰ ਮੇਅਰ ਦੀ ਕੁਰਸੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਉਥੇ ਕੁਝ ਵਿਧਾਇਕ ਮਹਿਲਾ ਕੌਂਸਲਰ ਨੂੰ ਮੇਅਰ ਬਣਾਉਣ ਦੇ ਹੱਕ ਵਿੱਚ ਨਹੀਂ ਹਨ। ਇਸ ਖਿੱਚੋਤਾਣ ‘ਚ ਪਾਰਟੀ ਨੇ ਹੁਣ ਮੰਗਲਵਾਰ ਨੂੰ ਲੁਧਿਆਣਾ ਤੋਂ 1 ਮੰਤਰੀ ਸਮੇਤ 6 ਵਿਧਾਇਕਾਂ ਦੀ ਚੰਡੀਗੜ੍ਹ ‘ਚ ਮੀਟਿੰਗ ਬੁਲਾਈ ਹੈ, ਜਿਸ ‘ਚ ਮੇਅਰ ਦੇ ਨਾਂ ‘ਤੇ ਅੰਤਿਮ ਫ਼ੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਇਸ ਤੋਂ ਪਹਿਲਾਂ ਮੇਅਰ ਲਈ 3 ਨਾਵਾਂ ਨੂੰ ਅੰਤਿਮ ਰੂਪ ਦਿੱਤਾ ਸੀ, ਜਿਨ੍ਹਾਂ ‘ਚੋਂ ਇਕ ਨਾਂ ਨੂੰ ਮੁੱਖ ਮੰਤਰੀ ਦੀ ਸਹਿਮਤੀ ਨਾਲ ਮਨਜ਼ੂਰੀ ਦਿੱਤੀ ਜਾਣੀ ਸੀ ਪਰ ਆਪਣੇ ਹਲਕੇ ਦੇ ਕੌਂਸਲਰ ਨੂੰ ਮੇਅਰ ਬਣਾਉਣ ਲਈ ਜ਼ੋਰ ਲਾ ਰਹੇ ਵਿਧਾਇਕਾਂ ਨੇ ਦੁਬਾਰਾ ਹਾਈਕਮਾਂਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਨਾਂ ਫਾਈਨਲ ਕਰਨ ਤੋਂ ਪਹਿਲਾਂ ਮੇਅਰ ਦੀ ਰਾਏ ਵੀ ਲਈ ਜਾਵੇ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਆਪਣੇ ਵਿਧਾਇਕਾਂ ਨੂੰ ਨਾਰਾਜ਼ ਕਰਨ ਦੇ ਮੂਡ ਵਿੱਚ ਨਹੀਂ ਹੈ, ਜਿਸ ਕਾਰਨ ਮੇਅਰ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ 7 ਜਨਵਰੀ ਨੂੰ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਤਾਂ ਜੋ ਉਨ੍ਹਾਂ ਦੀ ਸਹਿਮਤੀ ਵੀ ਬਣ ਸਕੇ।ਪਰ ਇਸ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਜਾਵੇਗਾ, ਇਸ ਬਾਰੇ ਅੰਤਿਮ ਫ਼ੈੈਸਲਾ ਮੁੱਖ ਮੰਤਰੀ ਅਤੇ ਦਿੱਲੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ 3 ਵਿਧਾਇਕਾਂ ਨੇ ਪਾਰਟੀ ਨੂੰ ਸੁਝਾਅ ਦਿੱਤਾ ਹੈ ਕਿ ਕਿਸੇ ਤਜਰਬੇਕਾਰ ਕੌਂਸਲਰ ਨੂੰ ਮੇਅਰ ਦਾ ਅਹੁਦਾ ਦਿੱਤਾ ਜਾਵੇ ਤਾਂ ਜੋ ਨਿਗਮ ਹਾਊਸ ਵਿੱਚ ਵਿਰੋਧੀ ਧਿਰ ਦੇ ਹਮਲਿਆਂ ਨੂੰ ਵੀ ਨੱਥ ਪਾਈ ਜਾ ਸਕੇ। ਇਸ ਦੇ ਨਾਲ ਹੀ ਇੱਕ ਵਿਧਾਇਕ ਨੇ ਮਹਿਲਾ ਕੌਂਸਲਰ ਨੂੰ ਮੇਅਰ ਬਣਾਉਣ ਦੇ ਹੱਕ ਵਿੱਚ ਹਾਮੀ ਭਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੰਗਲਵਾਰ ਨੂੰ ਹੋਣ ਵਾਲੀ ਬੈਠਕ ‘ਚ ਮੇਅਰ ਦਾ ਨਾਂ ਫਾਈਨਲ ਹੁੰਦਾ ਹੈ ਜਾਂ ਨਹੀਂ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਰਾਕੇਸ਼ ਪਰਾਸ਼ਰ, ਤਨਵੀਰ ਸਿੰਘ ਧਾਲੀਵਾਲ, ਪ੍ਰਿੰਸੀਪਲ ਇੰਦਰਜੀਤ ਕੌਰ, ਨਿਧੀ ਗੁਪਤਾ, ਅਮਨ ਬੱਗਾ ਆਦਿ ਦੇ ਨਾਵਾਂ ‘ਤੇ ਵਿਚਾਰ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments