Homeਦੇਸ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿੰਡਾਂ ਦਾ ਵਿਕਾਸ ਪਹਿਲਾਂ ਵੀ ਹੋ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿੰਡਾਂ ਦਾ ਵਿਕਾਸ ਪਹਿਲਾਂ ਵੀ ਹੋ ਸਕਦਾ ਸੀ, ਮੋਦੀ ਦਾ ਇੰਤਜ਼ਾਰ ਕਿਉਂ ਕਰਨਾ ਪਿਆ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦਿੱਲੀ ਵਿਚ ਰੈਲਿਆਂ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਭਾਰਤ ਮੰਡਪਮ ਵਿਖੇ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਉਦਘਾਟਨ ਕੀਤਾ।

ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਨੇ ਕਿਹਾ ਮੇਰਾ ਜ਼ਿਆਦਾਤਰ ਸਮਾਂ ਪਿੰਡਾਂ ਅਤੇ ਪੇਂਡੂ ਖੇਤਰਾਂ ਵਿੱਚ ਬੀਤਿਆ। ਮੈਂ ਸਮੱਸਿਆਵਾਂ ਨੂੰ ਨੇੜਿਓਂ ਦੇਖਿਆ ਹੈ, ਇਸ ਲਈ ਮੈਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੁਪਨਾ ਦੇਖਿਆ ਹੈ। ਪਹਿਲਾਂ ਸਾਡੇ ਦੇਸ਼ ਦੇ ਸਰਹੱਦੀ ਪਿੰਡਾਂ ਬਾਰੇ ਕੀ ਸੋਚ ਸੀ, ਉਸਨੂੰ ਦੇਸ਼ ਦਾ ਆਖਰੀ ਪਿੰਡ ਕਿਹਾ ਜਾਂਦਾ ਸੀ। ਅਸੀਂ ਇਹ ਸੋਚ ਬਦਲ ਦਿੱਤੀ ਹੈ। ਅਸੀਂ ਦੱਸਿਆ ਕਿ ਸੂਰਜ ਦੀਆਂ ਪਹਿਲੀਆਂ ਅਤੇ ਆਖਰੀ ਕਿਰਨਾਂ ਇੱਥੇ ਹੀ ਪੈਂਦੀਆਂ ਹਨ। ਇਹ ਸਾਡੇ ਲਈ ਪਹਿਲਾ ਪਿੰਡ ਹੈ। ਉਨ੍ਹਾਂ ਲਈ ਵਾਈਬ੍ਰੈਂਟ ਵਿਲੇਜ ਸਕੀਮ ਸ਼ੁਰੂ ਕੀਤੀ ਗਈ। ਮੋਦੀ ਨੇ ਉਨ੍ਹਾਂ ਦੀ ਪੂਜਾ ਕੀਤੀ ਹੈ, ਜਿਨ੍ਹਾਂ ਬਾਰੇ ਕਿਸੇ ਨੇ ਨਹੀਂ ਪੁੱਛਿਆ ਸੀ।

ਗ੍ਰਾਮੀਣ ਭਾਰਤ ਮਹੋਤਸਵ 4 ਤੋਂ 9 ਜਨਵਰੀ ਤੱਕ ਚੱਲੇਗਾ। ਫੈਸਟੀਵਲ ਦਾ ਥੀਮ ‘ਵਿਕਸਿਤ ਭਾਰਤ 2047 ਲਈ ਬਿਹਤਰ ਪੇਂਡੂ ਭਾਰਤ ਦਾ ਨਿਰਮਾਣ’ ਰੱਖਿਆ ਗਿਆ ਹੈ। ਪੀਐੱਮ ਮੋਦੀ ਨੇ ਕਿਹਾ ਮੈਂ ਦੇਖਿਆ ਹੈ ਕਿ ਪਿੰਡ ਵਿੱਚ ਵੰਨ-ਸੁਵੰਨੀਆਂ ਸੰਭਾਵਨਾਵਾਂ ਹਨ, ਪਰ ਇਹ ਬੁਨਿਆਦੀ ਸਮੱਸਿਆਵਾਂ ਵਿੱਚ ਹੀ ਖਪਤ ਹੋ ਜਾਂਦੀਆਂ ਹਨ। ਕਈ ਵਾਰ ਕੁਦਰਤੀ ਆਫ਼ਤ ਕਾਰਨ ਫ਼ਸਲ ਨਹੀਂ ਹੁੰਦੀ, ਇਨ੍ਹਾਂ ਸਮੱਸਿਆਵਾਂ ਨੂੰ ਨੇੜਿਓਂ ਦੇਖਦਿਆਂ ਹੀ ਮੈਂ ਪਿੰਡ ਦੇ ਗਰੀਬਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੁਪਨਾ ਦੇਖਿਆ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments