Home ਦੇਸ਼ ਅੱਜ ਦਿੱਲੀ ‘ਚ ਗ੍ਰਾਮੀਣ ਭਾਰਤ ਮਹਾਉਤਸਵ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਉਦਘਾਟਨ

ਅੱਜ ਦਿੱਲੀ ‘ਚ ਗ੍ਰਾਮੀਣ ਭਾਰਤ ਮਹਾਉਤਸਵ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਉਦਘਾਟਨ

0

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਦਿੱਲੀ ਵਿਚ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਭਾਰਤ ਮੰਡਪਮ ਵਿਖੇ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਉਦਘਾਟਨ ਕਰਨਗੇ। ਪ੍ਰੋਗਰਾਮ 11 ਵਜੇ ਸ਼ੁਰੂ ਹੋਵੇਗਾ।

ਇਸ ਮੌਕੇ ‘ਤੇ ਪੀਐਮ ਉੱਥੇ ਮੌਜੂਦ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਗ੍ਰਾਮੀਣ ਭਾਰਤ ਮਹਾਉਤਸਵ 4 ਤੋਂ 9 ਜਨਵਰੀ ਤੱਕ ਚੱਲੇਗਾ। ਫੈਸਟੀਵਲ ਦਾ ਥੀਮ ‘ਵਿਕਸਿਤ ਭਾਰਤ 2047 ਲਈ ਬਿਹਤਰ ਪੇਂਡੂ ਭਾਰਤ ਦਾ ਨਿਰਮਾਣ’ ਰੱਖਿਆ ਗਿਆ ਹੈ। ਦਿੱਲੀ ਵਿੱਚ ਲਗਾਤਾਰ ਦੋ ਦਿਨਾਂ ਵਿੱਚ ਪੀਐਮ ਮੋਦੀ ਦਾ ਇਹ ਦੂਜਾ ਪ੍ਰੋਗਰਾਮ ਹੈ। 3 ਜਨਵਰੀ ਨੂੰ ਮੋਦੀ ਨੇ ਦਿੱਲੀ ਵਿੱਚ 4500 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਅਸ਼ੋਕ ਵਿਹਾਰ ਵਿੱਚ ਬਣੇ 1,675 ਫਲੈਟਾਂ ਦੀਆਂ ਚਾਬੀਆਂ ਗਰੀਬਾਂ ਨੂੰ ਸੌਂਪ ਦਿੱਤੀਆਂ ਸਨ।

ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ 2025 ਨੂੰ ਖਤਮ ਹੋ ਰਿਹਾ ਹੈ। ਚੋਣ ਕਮਿਸ਼ਨ ਜਨਵਰੀ ਦੇ ਦੂਜੇ ਹਫ਼ਤੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਫਰਵਰੀ 2020 ਵਿੱਚ ਹੋਈਆਂ ਸਨ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਅਤੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ।

 

 

Exit mobile version