Home ਸੰਸਾਰ ਸ਼ੇਖ ਹਸੀਨਾ ਦੇ ਪਿਤਾ ਹੁਣ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਨਹੀਂ, ਖਾਲਿਦਾ ਜ਼ਿਆ...

ਸ਼ੇਖ ਹਸੀਨਾ ਦੇ ਪਿਤਾ ਹੁਣ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਨਹੀਂ, ਖਾਲਿਦਾ ਜ਼ਿਆ ਦੇ ਪਤੀ ਜ਼ਿਆਉਰ ਰਹਿਮਾਨ ਨੂੰ ਆਜ਼ਾਦੀ ਦਾ ਸਿਹਰਾ ਦਿੱਤਾ ਗਿਆ

0

ਢਾਕਾ : ਬੰਗਲਾਦੇਸ਼ ਵਿਚ ਹਿੰਸਾ ਫੈਲਣ ਤੋਂ ਬਾਅਦ ਸ਼ੇਖ ਹਸੀਨਾ ਨੇ ਬੰਗਲਾਦੇਸ਼ ਛੱਡ ਦਿਤਾ ਸੀ। ਬੰਗਲਾਦੇਸ਼ ਦੀ ਯੂਨਸ ਸਰਕਾਰ ਨੇ ਸ਼ੇਖ ਹਸੀਨਾ ਦੇ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ ਵਿਰਾਸਤ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਸਰਕਾਰ ਨੇ ਬੰਗਲਾਦੇਸ਼ ਦੀਆਂ ਪਾਠ ਪੁਸਤਕਾਂ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।

ਡੇਲੀ ਸਟਾਰ ਮੁਤਾਬਕ ਹੁਣ ਤੋਂ ਕਿਤਾਬ ‘ਚ ਦੱਸਿਆ ਜਾਵੇਗਾ ਕਿ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ 1971 ‘ਚ ਆਜ਼ਾਦੀ ਮੁਜੀਬੁਰ ਰਹਿਮਾਨ ਨੇ ਨਹੀਂ ਬਲਕਿ ਜ਼ਿਆਉਰ ਰਹਿਮਾਨ ਨੇ ਦਿਲਵਾਈ ਸੀ। ਜ਼ਿਆਉਰ ਰਹਿਮਾਨ ਬੰਗਲਾਦੇਸ਼ ਦੀ ਸਾਬਕਾ ਰਾਸ਼ਟਰਪਤੀ ਖਾਲਿਦਾ ਜ਼ਿਆ ਦੇ ਪਤੀ ਸਨ। ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਸਹਿ-ਸੈਨਾ ਮੁਖੀ ਬਣੇ, ਬਾਅਦ ਵਿੱਚ ਉਹ ਦੇਸ਼ ਦੇ ਰਾਸ਼ਟਰਪਤੀ ਵੀ ਬਣੇ।

ਸਾਲ 1981 ‘ਚ ਫੌਜ ਨਾਲ ਜੁੜੇ ਕੁਝ ਲੋਕਾਂ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ। ਰਿਪੋਰਟ ਮੁਤਾਬਕ ਨਵੀਂ ਕਿਤਾਬ ‘ਚ ਮੁਜੀਬ ਦਾ ਰਾਸ਼ਟਰ ਪਿਤਾ ਦਾ ਖਿਤਾਬ ਵੀ ਹਟਾ ਦਿੱਤਾ ਗਿਆ ਹੈ। ਇਹ ਕਿਤਾਬ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ। ਬੰਗਲਾਦੇਸ਼ ਵਿੱਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਵਿਵਾਦ ਰਿਹਾ ਹੈ ਕਿ ਉੱਥੇ ਕਿਸਨੇ ਆਜ਼ਾਦੀ ਦਾ ਐਲਾਨ ਕੀਤਾ। ਅਵਾਮੀ ਲੀਗ ਦਾ ਦਾਅਵਾ ਹੈ ਕਿ ਇਹ ਐਲਾਨ ‘ਬੰਗਬੰਧੂ’ ਮੁਜੀਬੁਰ ਰਹਿਮਾਨ ਨੇ ਕੀਤਾ ਸੀ, ਜਦਕਿ ਖਾਲਿਦਾ ਜ਼ਿਆ ਦੀ ਬੀਐਨਪੀ ਪਾਰਟੀ ਇਸ ਦਾ ਸਿਹਰਾ ਆਪਣੇ ਸੰਸਥਾਪਕ ਜ਼ਿਆਉਰ ਰਹਿਮਾਨ ਨੂੰ ਦਿੰਦੀ ਹੈ।

 

 

Exit mobile version