ਚੰਡੀਗੜ੍ਹ : ਪੰਜਾਬ ਸਰਕਾਰ ਨੇ 2000 ਬੈਚ ਦੇ 3 ਆਈ.ਏ.ਐਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ। ਦਰਅਸਲ ਪੰਜਾਬ ਕੇਡਰ ਦੇ 3 ਆਈ.ਏ.ਐਸ. ਅਧਿਕਾਰੀਆਂ ਨੂੰ ਸੀਨੀਅਰ ਸਕੇਲ ਦਿੱਤੇ ਗਏ ਹਨ। ਇਸ ਸਬੰਧੀ ਰਾਜ ਦੇ ਮੁੱਖ ਸਕੱਤਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 2000 ਬੈਚ ਦੇ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ, ਅਲਕਨੰਦਾ ਦਿਆਲ ਅਤੇ ਕੁਮਾਰ ਰਾਹੁਲ ਨੂੰ ਪ੍ਰਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਦੇ ਅਹੁਦੇ ਦੇ ਨਾਲ ਸੁਪਰੀਮ ਪੇ ਸਕੇਲ (15) ਵਿੱਚ ਤਰੱਕੀ ਦਿੱਤੀ ਗਈ ਹੈ। ਇਸੇ ਤਰ੍ਹਾਂ 2009 ਬੈਚ ਦੇ ਆਈ.ਏ.ਐਸ. ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ, ਵਿਪੁਲ ਉੱਜਵਲ, ਰਾਮਵੀਰ, ਸੋਨਾਲੀ ਗਿਰੀ, ਈਸ਼ਾ, ਸੁਮੀਤ ਕੁਮਾਰ, ਜਾਰੰਗਲ ਗੌਰੀ ਪਰਾਸ਼ਰ ਜੋਸ਼ੀ, ਬਬੀਤਾ, ਗੁਰਪ੍ਰੀਤ ਸਿੰਘ ਖਹਿਰਾ ਅਤੇ ਗੁਰਿੰਦਰਪਾਲ ਸਿੰਘ ਸਹੋਤਾ ਨੂੰ ਸੁਪਰੀਮ ਪੇ ਸਕੇਲ (14) ਨਾਲ ਸਨਮਾਨਿਤ ਕੀਤਾ ਗਿਆ ਹੈ।