Home ਸੰਸਾਰ ਭਾਰਤ ਲਈ ਵੱਡੀ ਸਫਲਤਾ, ਮੁੰਬਈ ਹਮਲੇ ‘ਚ ਸ਼ਾਮਲ ਤਹੱਵੁਰ ਰਾਣਾ ਦੀ ਹਵਾਲਗੀ...

ਭਾਰਤ ਲਈ ਵੱਡੀ ਸਫਲਤਾ, ਮੁੰਬਈ ਹਮਲੇ ‘ਚ ਸ਼ਾਮਲ ਤਹੱਵੁਰ ਰਾਣਾ ਦੀ ਹਵਾਲਗੀ ਦਾ ਰਾਹ ਪੱਧਰਾ, ਅਮਰੀਕਾ ਵਲੋਂ ਹਰੀ ਝੰਡੀ

0

ਮੁੰਬਈ : ਭਾਰਤ ਲਈ ਅਮਰੀਕਾ ਤੋਂ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। 26/11 ਦੇ ਮੁੰਬਈ ਹਮਲਿਆਂ ਵਿੱਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਜਲਦੀ ਹੀ ਭਾਰਤ ਲਿਆਂਦਾ ਜਾ ਸਕਦਾ ਹੈ। ਅਮਰੀਕੀ ਅਦਾਲਤ ਨੇ ਰਾਣਾ ਦੀ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਅਗਸਤ 2024 ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਅਮਰੀਕੀ ਅਦਾਲਤ ਨੇ ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਤਹਿਤ ਰਾਣਾ ਨੂੰ ਭਾਰਤ ਭੇਜਣ ਦੀ ਮਨਜ਼ੂਰੀ ਦਿੱਤੀ ਸੀ। ਰਾਣਾ ‘ਤੇ 26/11 ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕਰਨ ਦਾ ਦੋਸ਼ ਹੈ। ਹੈਡਲੀ ਨੇ ਮੁੰਬਈ ਦੇ ਟਿਕਾਣਿਆਂ ਦੀ ਰੇਕੀ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕੀ ਅਦਾਲਤ ਦੇ ਸਾਹਮਣੇ ਠੋਸ ਸਬੂਤ ਪੇਸ਼ ਕੀਤੇ ਸਨ, ਜਿਸ ਵਿੱਚ ਰਾਣਾ ਦੀ ਸ਼ਮੂਲੀਅਤ ਸਾਫ਼ ਨਜ਼ਰ ਆ ਰਹੀ ਸੀ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਭਾਰਤ ਵਿੱਚ ਰਾਣਾ ਖ਼ਿਲਾਫ਼ ਦੋਸ਼ ਅਮਰੀਕੀ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਨਾਲੋਂ ਵੱਖਰੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਰਾਣਾ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਐਫਬੀਆਈ ਨੇ ਰਾਣਾ ਨੂੰ 2009 ਵਿੱਚ ਸ਼ਿਕਾਗੋ ਤੋਂ ਗ੍ਰਿਫ਼ਤਾਰ ਕੀਤਾ ਸੀ। ਹੁਣ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਅਦਾਲਤ ਨੇ ਰਾਣਾ ਨੂੰ ਅੱਤਵਾਦੀ ਸੰਗਠਨ ਦੀ ਮਦਦ ਕਰਨ ਅਤੇ ਡੈਨਮਾਰਕ ‘ਚ ਅੱਤਵਾਦੀ ਹਮਲੇ ਕਰਨ ਦੀ ਅਸਫਲ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਸੀ।

Exit mobile version