ਪੰਜਾਬ : ਸੂਫੀ ਗਾਇਕ ਸਤਿੰਦਰ ਸਰਤਾਜ (Sufi singer Satinder Sartaj) ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਦੀ ਸੂਚੀ ‘ਚ ਸਭ ਤੋਂ ਉੱਪਰ ਹਨ। ਗਾਇਕ ਦੇ ਗੀਤ ਪਲਾਂ ਵਿੱਚ ਹੀ ਯੂਟਿਊਬ ‘ਤੇ ਟ੍ਰੈਂਡ ਕਰਨ ਲੱਗ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ 31 ਦਸੰਬਰ ਨੂੰ ਨਵੇਂ ਸਾਲ ਦੇ ਮੌਕੇ ‘ਤੇ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਨਿਊ ਚੰਡੀਗੜ੍ਹ (ਮੁੱਲਾਂਪੁਰ) ਦੇ ਓਮੈਕਸ ਪਲਾਜ਼ਾ ‘ਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 1500 ਤੋਂ 2000 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਤੁਹਾਨੂੰ ਦੱਸ ਦੇਈਏ ਕਿ ਆਮ ਲੋਕਾਂ ਲਈ ਸਤਿੰਦਰ ਸਰਤਾਜ ਦੇ ਇਸ ਸ਼ੋਅ ਦੀ ਟਿਕਟ 1500 ਰੁਪਏ, ਗੋਲਡ ਟਿਕਟ 7500 ਰੁਪਏ ਅਤੇ ਟਾਪ ਟਿਕਟ 40 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਹੈ। ਇਸ ਸ਼ੋਅ ਦੇ ਪ੍ਰਬੰਧਕਾਂ ਨੇ 26 ਦਸੰਬਰ ਨੂੰ ਆਬਕਾਰੀ ਵਿਭਾਗ ਤੋਂ ਸ਼ਰਾਬ ਸਪਲਾਈ ਕਰਨ ਦਾ ਲਾਇਸੈਂਸ ਲੈ ਲਿਆ ਹੈ। ਇਸ ਲਈ 50 ਹਜ਼ਾਰ ਰੁਪਏ ਫੀਸ ਰੱਖੀ ਗਈ ਹੈ। ਸਰਕਾਰ ਨੂੰ ਟਿਕਟਾਂ ਦੀ ਵਿਕਰੀ ‘ਤੇ 18 ਫੀਸਦੀ ਜੀ.ਐੱਸ.ਟੀ. ਮਿਲੇਗਾ।