HomeUP NEWSਅੱਜ ਪ੍ਰਯਾਗਰਾਜ ਆਉਣਗੇ ਸੀ.ਐੱਮ ਯੋਗੀ , Bio CNG ਪਲਾਂਟ ਦਾ ਕਰਨਗੇ ਉਦਘਾਟਨ

ਅੱਜ ਪ੍ਰਯਾਗਰਾਜ ਆਉਣਗੇ ਸੀ.ਐੱਮ ਯੋਗੀ , Bio CNG ਪਲਾਂਟ ਦਾ ਕਰਨਗੇ ਉਦਘਾਟਨ

ਪ੍ਰਯਾਗਰਾਜ : ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath) ਮਹਾਕੁੰਭ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਯਾਨੀ ਮੰਗਲਵਾਰ ਨੂੰ ਪ੍ਰਯਾਗਰਾਜ ਦੌਰੇ ‘ਤੇ ਹੋਣਗੇ। ਇਸ ਮਹੀਨੇ ਇਹ ਉਨ੍ਹਾਂ ਦਾ ਪੰਜਵਾਂ ਦੌਰਾ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਨੈਨੀ ਵਿੱਚ ਨਵੇਂ ਬਣੇ ਬਾਇਓ-ਸੀ.ਐਨ.ਜੀ. ਪਲਾਂਟ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਸੰਗਮ ਐਰਾਵਤ ਘਾਟ, ਸੰਗਮ ਨੋਜ਼ ਘਾਟ ਦੇ ਨਾਲ-ਨਾਲ ਪ੍ਰਯਾਗਰਾਜ ਵਿੱਚ ਗੰਗਾ ਸੇਤੂ ਦੇ ਸਮਾਨਾਂਤਰ ਬਣੇ ਸਟੀਲ ਪੁਲ ਦਾ ਵੀ ਨਿਰੀਖਣ ਕਰਨਗੇ। ਉਹ ਪ੍ਰਯਾਗਰਾਜ ‘ਚ ਕਰੀਬ ਚਾਰ ਘੰਟੇ ਰੁਕਣਗੇ ਅਤੇ ਇਸ ਦੌਰਾਨ ਸਾਈਟ ‘ਤੇ ਨਿਰੀਖਣ ਦੇ ਨਾਲ-ਨਾਲ ਉਹ ਆਈ.ਸੀ.ਸੀ.ਸੀ. ਆਡੀਟੋਰੀਅਮ ‘ਚ ਸਮੀਖਿਆ ਬੈਠਕ ਵੀ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ 7, 12, 13 ਅਤੇ 23 ਦਸੰਬਰ ਨੂੰ ਵੀ ਪ੍ਰਯਾਗਰਾਜ ਗਏ ਸਨ। ਪ੍ਰਯਾਗਰਾਜ ਨਗਰ ਨਿਗਮ ਦੇ ਕਮਿਸ਼ਨਰ ਚੰਦਰ ਮੋਹਨ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਨੈਨੀ ਵਿੱਚ ਜਿਸ ਬਾਇਓ-ਸੀ.ਐਨ.ਜੀ. ਪਲਾਂਟ ਦਾ ਉਦਘਾਟਨ ਕਰਨਗੇ, ਉਹ ਰੋਜ਼ਾਨਾ 21.5 ਟਨ ਗੈਸ ਦੇ ਨਾਲ 209 ਟਨ ਜੈਵਿਕ ਖਾਦ ਦਾ ਉਤਪਾਦਨ ਕਰੇਗਾ। ਉਨ੍ਹਾਂ ਅਨੁਸਾਰ ਪ੍ਰਯਾਗਰਾਜ ਸ਼ਹਿਰ ਦੇ ਘਰਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਮੰਦਰਾਂ ਤੋਂ ਹਰ ਰੋਜ਼ ਲਗਭਗ 200 ਟਨ ਗਿੱਲਾ ਕੂੜਾ ਪੈਦਾ ਹੁੰਦਾ ਹੈ। ਇਸ ਕੂੜੇ ਤੋਂ ਪ੍ਰਯਾਗਰਾਜ ਨਗਰ ਨਿਗਮ ਨੂੰ ਸਾਲਾਨਾ 53 ਲੱਖ ਰੁਪਏ ਦੀ ਆਮਦਨ ਹੋਵੇਗੀ।

ਪੀ.ਪੀ.ਪੀ. ਮਾਡਲ ਰਾਹੀਂ ਚਲਾਇਆ ਜਾਵੇਗਾ ਪਲਾਂਟ
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਹ ਬਾਇਓ-ਸੀ.ਐਨ.ਜੀ. ਪਲਾਂਟ ਪੀ.ਪੀ.ਪੀ. ਮਾਡਲ ਰਾਹੀਂ ਚਲਾਇਆ ਜਾਵੇਗਾ। ਇਸ ਦੇ ਲਈ ਪ੍ਰਯਾਗਰਾਜ ਨਗਰ ਨਿਗਮ ਨੇ ਜਹਾਂਗੀਰਾਬਾਦ, ਨੈਨੀ ਵਿੱਚ ਅਰੈਲ ਘਾਟ ਦੇ ਕੋਲ 12.49 ਏਕੜ ਜ਼ਮੀਨ ਦਿੱਤੀ ਹੈ। ਗਰਗ ਨੇ ਦੱਸਿਆ ਕਿ ਇਹ ਪਲਾਂਟ ਐਵਰ ਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਚਲਾਇਆ ਜਾਵੇਗਾ। ਇਸ ਦੇ ਲਈ ਨਗਰ ਨਿਗਮ ਅਤੇ ਕੰਪਨੀ ਵਿਚਾਲੇ 25 ਸਾਲ ਲਈ ਇਕਰਾਰਨਾਮਾ ਹੋਇਆ ਹੈ। ਇਹ ਪਲਾਂਟ ਕਰੀਬ 125 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਪਲਾਂਟ ਤੋਂ ਬਾਇਓ-ਸੀ.ਐਨ.ਜੀ. ਪ੍ਰਯਾਗਰਾਜ ਸਮੇਤ ਉੱਤਰ ਪ੍ਰਦੇਸ਼ ਦੇ ਉਦਯੋਗਿਕ ਅਤੇ ਪ੍ਰਚੂਨ ਗਾਹਕਾਂ ਨੂੰ ਵੀ ਸਪਲਾਈ ਕੀਤੀ ਜਾਵੇਗੀ। ਇਹ ਪ੍ਰੋਜੈਕਟ ਲਗਪਗ 200 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments