ਭੋਗਪੁਰ : ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭੋਗਪੁਰ (Bhogpur) ‘ਚ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਬੰਦ ਦਾ ਪੂਰਾ ਅਸਰ ਭੋਗਪੁਰ ਵਿੱਚ ਦੇਖਣ ਨੂੰ ਮਿਲਿਆ ਹੈ। ਬੰਦ ਦੌਰਾਨ ਭੋਗਪੁਰ ਦੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਨਜ਼ਰ ਆਈਆਂ। ਇਸ ਦੌਰਾਨ ਜੀ.ਟੀ ਰੋਡ ’ਤੇ ਸ਼ਰਾਬ ਦੀ ਦੁਕਾਨ ਖੁੱਲ੍ਹੀ ਦੇਖੀ ਗਈ। ਕਿਸਾਨਾਂ ਨੇ ਆਦਮਪੁਰ ਜੀ.ਟੀ.ਰੋਡ ਟੀ.ਪੁਆਇੰਟ ‘ਤੇ ਧਰਨਾ ਦਿੱਤਾ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਅੱਜ ਪੈਟਰੋਲ ਪੰਪ, ਗੈਸ ਸਟੇਸ਼ਨ, ਦੁਕਾਨਾਂ, ਦਫ਼ਤਰ ਆਦਿ ਬੰਦ ਰੱਖਣ ਦੇ ਨਾਲ-ਨਾਲ ਕਿਸਾਨਾਂ ਨੇ ਆਵਾਜਾਈ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ।