ਬੈਂਕਾਕ : ਦੱਖਣੀ ਕੋਰੀਆ ਦੇ ਬੈਂਕਾਕ ਤੋਂ ਆ ਰਹੀ ਜੇਜੂ ਏਅਰ ਦੀ ਉਡਾਣ ਬੀਤੇ ਦਿਨ ਮੁਆਨ ਇੰਟਰਨੈਸ਼ਨਲ ਏਅਰਪੋਰਟ (The Muan International Airport) ‘ਤੇ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਈ ਅਤੇ ਵਾੜ ਨਾਲ ਟਕਰਾ ਗਈ। ਜਹਾਜ਼ ‘ਚ ਸਵਾਰ 181 ਲੋਕਾਂ ‘ਚੋਂ 23 ਲੋਕਾਂ ਦੀ ਜਾਨ ਚਲੀ ਗਈ।
ਏਜੰਸੀ ਮੁਤਾਬਕ, ‘ਜਹਾਜ਼ ‘ਚ 175 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਹਾਜ਼ ਮੁਆਨ ਹਵਾਈ ਅੱਡੇ ‘ਤੇ ਕਰੈਸ਼ ਹੋ ਗਿਆ। ਹਾਦਸੇ ‘ਚ 23 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਹਾਜ਼ ਦੁਰਘਟਨਾ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ 9:07 ਵਜੇ) ਦੱਖਣੀ-ਪੱਛਮੀ ਤੱਟਵਰਤੀ ਹਵਾਈ ਅੱਡੇ ‘ਤੇ ਵਾਪਰੀ, ਜੋ ਦੱਖਣੀ ਕੋਰੀਆ ਦੇ ਦੱਖਣੀ ਜੀਓਲਾ ਵਿੱਚ ਹੈ।