Homeਪੰਜਾਬਲੁਧਿਆਣਾ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, 2 ਕਰੋੜ ਦੇ ਸਕੂਟਰ ਸੜ...

ਲੁਧਿਆਣਾ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, 2 ਕਰੋੜ ਦੇ ਸਕੂਟਰ ਸੜ ਕੇ ਹੋਏ ਸੁਆਹ

ਲੁਧਿਆਣਾ : ਬਸਤੀ ਜੋਧੇਵਾਲ ਨੇੜੇ ਇਕ ਦੋ ਪਹੀਆ ਵਾਹਨਾਂ ਦੇ ਸ਼ੋਅਰੂਮ ‘ਚ ਦੇਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ 50 ਦੇ ਕਰੀਬ ਇਲੈਕਟ੍ਰਾਨਿਕ ਸਕੂਟਰ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਸ਼ੋਅਰੂਮ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ।

ਸ਼ੋਅਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ 125 ਦੇ ਕਰੀਬ ਸਕੂਟਰ ਸੜ ਕੇ ਸੁਆਹ ਹੋ ਗਏ, ਜਿਸ ਕਾਰਨ 2 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਭਿਆਨਕ ਅੱਗ ਕਾਰਨ ਮੌਕੇ ‘ਤੇ ਪਿਆ ਲੈਪਟਾਪ, ਕੰਪਿਊਟਰ ਅਤੇ ਫਰਨੀਚਰ ਆਦਿ ਵੀ ਸੜ ਕੇ ਸੁਆਹ ਹੋ ਗਿਆ। ਅਸ਼ਵਨੀ ਗੋਇਲ ਮੁਤਾਬਕ ਅੱਗ ਬਿਜਲੀ ਦੀ ਸਪਾਰਕਿੰਗ ਜਾਂ ਜ਼ਿਆਦਾ ਵੋਲਟੇਜ ਕਾਰਨ ਲੱਗੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਸ਼ੋਅਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਲੈਕਟ੍ਰਾਨਿਕ ਸਕੂਟਰ ਦੀ ਬੈਟਰੀ ਫਟਣ ਕਾਰਨ ਇੱਕ ਤੋਂ ਬਾਅਦ ਇੱਕ ਸੈਂਕੜੇ ਜ਼ੋਰਦਾਰ ਧਮਾਕੇ ਹੋਏ। ਉਨ੍ਹਾਂ ਦੱਸਿਆ ਕਿ ਅੱਜ ਤੜਕੇ 3:45 ਵਜੇ ਦੇ ਕਰੀਬ ਹੈ। ਇਸ ਦੌਰਾਨ ਮੌਕੇ ‘ਤੇ ਕੋਈ ਵੀ ਸਟਾਫ਼ ਨਾ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments