Homeਦੇਸ਼NCP ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ...

NCP ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ : ਨੈਸ਼ਨਲਿਸਟ ਕਾਂਗਰਸ ਪਾਰਟੀ (The Nationalist Congress Party),(ਐਨ.ਸੀ.ਪੀ.) ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ (The Delhi Assembly Elections) ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਮੁਲਾਇਮ ਸਿੰਘ ਨੂੰ ਦਿੱਲੀ ਕਾਂਗਰਸ ਪ੍ਰਧਾਨ ਦੇਵੇਂਦਰ ਯਾਦਵ ਦੇ ਮੁਕਾਬਲੇ ਬਦਲੀ ਤੋਂ ਟਿਕਟ ਦਿੱਤੀ ਹੈ। NCP ਨੇ ਬੁਰਾੜੀ ਤੋਂ ਰਤਨ ਤਿਆਗੀ, ਚਾਂਦਨੀ ਚੌਕ ਤੋਂ ਖਾਲਿਦ ਉਰ ਰਹਿਮਾਨ, ਬੱਲੀ ਮਾਰਨ ਤੋਂ ਮੁਹੰਮਦ ਹਾਰੂਨ ਅਤੇ ਓਖਲਾ ਤੋਂ ਇਮਰਾਨ ਸੈਫੀ ਨੂੰ ਉਮੀਦਵਾਰ ਬਣਾਇਆ ਹੈ।

ਛੱਤਰਪੁਰ ਤੋਂ ਨਰਿੰਦਰ ਤੰਵਰ, ਲਕਸ਼ਮੀ ਨਗਰ ਤੋਂ ਨਮਾਹਾ, ਗੋਕੁਲਪੁਰੀ ਤੋਂ ਜਗਦੀਸ਼ ਭਗਤ, ਮੰਗੋਲਪੁਰੀ ਤੋਂ ਖੇਮ ਚੰਦ, ਸੀਮਾਪੁਰੀ ਤੋਂ ਰਾਜੇਸ਼ ਲੋਹੀਆ ਅਤੇ ਸੰਗਮ ਵਿਹਾਰ ਤੋਂ ਕਮਰ ਅਹਿਮਦ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਫਰਵਰੀ ‘ਚ ਹੋਣ ਦੀ ਉਮੀਦ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਕਾਂਗਰਸ ਨੇ ਹੁਣ ਤੱਕ 47 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments