ਮੈਲਬੌਰਨ : ਭਾਰਤੀ ਕ੍ਰਿਕਟ ਟੀਮ ‘ਤੇ ਚੋਥੇ ਟੈਸਟ ਮੈਚ ਦੌਰਾਨ ਇਕ ਵਾਰ ਫਿਰ ਫਾਲੋਆਨ ਦਾ ਖਤਰਾ ਸੀ, ਜਿਸਨੂੰ ਭਾਰਤੀ ਟੀਮ ਨੇ ਹੱਟਾ ਦਿਤਾ ਹੈ। ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਮੈਚ ‘ਚ ਆਸਟ੍ਰੇਲੀਆ ਖਿਲਾਫ ਫਾਲੋਆਨ ਬਚਾ ਲਿਆ ਹੈ। ਟੀਮ ਨੇ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 294 ਦੌੜਾਂ ਬਣਾਈਆਂ ਹਨ।
ਨਿਤੀਸ਼ ਰੈਡੀ ਅਤੇ ਵਾਸ਼ਿੰਗਟਨ ਸੁੰਦਰ ਅਜੇਤੂ ਹਨ। ਦੋਵਾਂ ਵਿਚਾਲੇ ਪੰਜਾਹ ਰਨ ਦੀ ਸਾਂਝੇਦਾਰੀ ਹੋ ਚੁੱਕੀ ਹੈ। ਰੈੱਡੀ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਰਵਿੰਦਰ ਜਡੇਜਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਰਿਸ਼ਭ ਪੰਤ (28 ਦੌੜਾਂ) ਨੂੰ ਸਕਾਟ ਬੋਲੈਂਡ ਨੇ ਨਾਥਨ ਲਿਓਨ ਦੇ ਹੱਥੋਂ ਕੈਚ ਕਰਵਾਇਆ। ਸਨੀਵਾਰ ਨੂੰ ਮੈਲਬੌਰਨ ‘ਚ ਚੱਲ ਰਹੇ ਮੈਚ ਦਾ ਤੀਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ।
ਭਾਰਤੀ ਟੀਮ ਨੇ ਸਵੇਰੇ 164/5 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਰਿਸ਼ਭ ਪੰਤ ਨੇ 6 ਦੌੜਾਂ ਦੇ ਨਿੱਜੀ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਰਵਿੰਦਰ ਜਡੇਜਾ ਨੇ 4 ਦੌੜਾਂ ਨਾਲ ਸ਼ੁਰੂਆਤ ਕੀਤੀ। ਭਾਰਤ ਨੂੰ ਫਾਲੋਆਨ ਬਚਾਉਣ ਲਈ 275 ਦੌੜਾਂ ਤੱਕ ਪਹੁੰਚਣਾ ਸੀ, ਕਿਉਂਕਿ ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 474 ਦੌੜਾਂ ਬਣਾਈਆਂ ਸਨ।