ਮੁੰਬਈ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੀ ਮੰਡੋਲੀ ਜੇਲ ‘ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨੂੰ ਤੋਹਫਾ ਭੇਜਿਆ ਹੈ। ਕ੍ਰਿਸਮਿਸ ਦੇ ਮੌਕੇ ‘ਤੇ ਸੁਕੇਸ਼ ਨੇ ਜੈਕਲੀਨ ਦੇ ਨਾਂ ‘ਤੇ ਫਰਾਂਸ ‘ਚ ਇਕ ‘ਫ੍ਰੈਂਚ ਵਾਈਨਯਾਰਡ’ ਖਰੀਦਿਆ ਹੈ।
ਇਸ ਦੇ ਨਾਲ ਹੀ ਉਸਨੇ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਜੈਕਲੀਨ ਨੂੰ ਉਸਦੇ ਬਾਹਰ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਚਿੱਠੀ ‘ਚ ਸੁਕੇਸ਼ ਨੇ ਲਿਖਿਆ, ਤੁਹਾਡੇ ਤੋਂ ਦੂਰ ਰਹਿਣਾ ਮੈਨੂੰ ਤੁਹਾਡੇ ਲਈ ਸਾਂਤਾ ਕਲਾਜ਼ ਬਣਨ ਤੋਂ ਨਹੀਂ ਰੋਕ ਸਕਦਾ। ਮੇਰੇ ਪਿਆਰ, ਇਸ ਸਾਲ ਮੇਰੇ ਕੋਲ ਤੁਹਾਡੇ ਲਈ ਇੱਕ ਖਾਸ ਤੋਹਫ਼ਾ ਹੈ। ਅੱਜ ਮੈਂ ਤੁਹਾਨੂੰ ਨਾ ਸਿਰਫ਼ ਵਾਈਨ ਦੀ ਇੱਕ ਬੋਤਲ, ਸਗੋਂ ਇੱਕ ਅੰਗੂਰ ਦਾ ਬਾਗ ਵੀ ਤੋਹਫ਼ਾ ਦੇਣਾ ਚਾਹੁੰਦਾ ਹਾਂ, ਜੋ ਕਿ ਫਰਾਂਸ ਵਿੱਚ ਹੈ। ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਸੁਕੇਸ਼ ਨੇ ਪੱਤਰ ਵਿੱਚ ਅੱਗੇ ਲਿਖਿਆ, ਮੈਂ ਤੁਹਾਡਾ ਹੱਥ ਫੜ ਕੇ ਇਸ ਬਾਗ ਵਿੱਚ ਸੈਰ ਕਰਨ ਲਈ ਉਤਸ਼ਾਹਿਤ ਹਾਂ। ਸਾਰੀ ਦੁਨੀਆਂ ਸੋਚਦੀ ਹੈ ਕਿ ਮੈਂ ਪਾਗਲ ਹਾਂ, ਪਰ ਮੈਂ ਸੱਚਮੁੱਚ ਤੇਰੇ ਪਿਆਰ ਵਿੱਚ ਪਾਗਲ ਹਾਂ, ਮੇਰੇ ਬਾਹਰ ਆਉਣ ਤੱਕ ਉਡੀਕ ਕਰੋ। ਫਿਰ ਸਾਰਾ ਸੰਸਾਰ ਸਾਨੂੰ ਇਕੱਠੇ ਦੇਖੇਗਾ।
ਠੱਗ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜੈਕਲੀਨ ਦਾ ਕਦੇ ਸੁਕੇਸ਼ ਨਾਲ ਰਿਲੇਸ਼ਨਸ਼ਿਪ ਸੀ, ਜਿਸ ਕਾਰਨ ਅਭਿਨੇਤਰੀ ਵੀ ਜਾਂਚ ਦੇ ਘੇਰੇ ‘ਚ ਆ ਗਈ ਸੀ।