Homeਸੰਸਾਰਅਮਰੀਕੀ ਸੂਬੇ ਓਹੀਓ 'ਚ ਹੁਣ ਹਿੰਦੂ ਵਿਦਿਆਰਥੀਆਂ ਨੂੰ ਮਿਲੇਗੀ ਦੀਵਾਲੀ ਦੀ ਛੁੱਟੀ,...

ਅਮਰੀਕੀ ਸੂਬੇ ਓਹੀਓ ‘ਚ ਹੁਣ ਹਿੰਦੂ ਵਿਦਿਆਰਥੀਆਂ ਨੂੰ ਮਿਲੇਗੀ ਦੀਵਾਲੀ ਦੀ ਛੁੱਟੀ, ਸੈਨੇਟਰ ਨੀਰਜ ਨੇ ਕਿਹਾ ਇਹ ਹਿੰਦੂਆਂ ਦੀ ਜਿੱਤ

ਓਹੀਓ : ਡੋਨਾਲਡ ਟਰੰਪ ਨੇ ਆਪਣੀ ਟੀਮ ਵਿਚ ਕਈ ਭਾਰਤੀ ਮੁੱਲ ਦੇ ਲੋਕਾਂ ਨੂੰ ਥਾਂ ਦਿਤੀ ਹੈ, ਹੁਣ ਅਮਰੀਕਾ ਤੋਂ ਭਾਰਤੀ ਲੋਕਾਂ ਲਈ ਇਕ ਹੋਰ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਓਹੀਓ ਸੂਬੇ ‘ਚ ਹੁਣ ਹਿੰਦੂ ਵਿਦਿਆਰਥੀਆਂ ਨੂੰ ਦੀਵਾਲੀ ਦੀ ਛੁੱਟੀ ਮਿਲੇਗੀ। ਇਸ ਦੇ ਨਾਲ ਹੀ ਉਹ ਆਪਣੇ ਧਾਰਮਿਕ ਤਿਉਹਾਰਾਂ ‘ਤੇ ਇਕ ਅਕਾਦਮਿਕ ਸੈਸ਼ਨ ‘ਚ ਦੋ ਹੋਰ ਛੁੱਟੀਆਂ ਵੀ ਲੈ ਸਕਣਗੇ।

ਅਮਰੀਕੀ ਰਾਜ ਦੇ ਭਾਰਤੀ ਮੂਲ ਦੇ ਵਿਧਾਇਕ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਲਿਆਂਦਾ ਗਿਆ ਬਿੱਲ ਸਭ ਤੋਂ ਪਹਿਲਾਂ ਓਹੀਓ ਸਟੇਟ ਹਾਊਸ ਅਤੇ ਸੈਨੇਟ ਨੇ ਪਾਸ ਕੀਤਾ ਸੀ। ਹੁਣ ਓਹੀਓ ਦੇ ਗਵਰਨਰ ਮਾਈਕ ਡਿਵਾਈਨ ਨੇ ਇਸ ਨੂੰ ਪਾਸ ਕਰ ਦਿੱਤਾ ਹੈ। ਰਾਜ ਦੇ ਸੈਨੇਟਰ ਨੀਰਜ ਐਂਟਨੀ ਨੇ ਕਿਹਾ ਕਿ ਨਵੇਂ ਬਿੱਲ ਕਾਰਨ ਓਹੀਓ ਦਾ ਹਰ ਹਿੰਦੂ ਵਿਦਿਆਰਥੀ 2025 ਅਤੇ ਉਸ ਤੋਂ ਬਾਅਦ ਦੀਵਾਲੀ ਮੌਕੇ ਸਕੂਲ ਤੋਂ ਦੋ ਦਿਨ ਦੀ ਛੁੱਟੀ ਲੈ ਸਕੇਗਾ।

ਓਹੀਓ ਵਿੱਚ ਹਿੰਦੂਆਂ ਲਈ ਇਹ ਇੱਕ ਸ਼ਾਨਦਾਰ ਜਿੱਤ ਹੈ। ਓਹੀਓ ਅਮਰੀਕੀ ਇਤਿਹਾਸ ਦਾ ਪਹਿਲਾ ਰਾਜ ਹੈ ਜਿੱਥੇ ਹਰ ਵਿਦਿਆਰਥੀ ਨੂੰ ਦੀਵਾਲੀ ਦੀ ਛੁੱਟੀ ਮਿਲੇਗੀ। ਹਿੰਦੂਜ਼ ਆਫ ਨਾਰਥ ਅਮਰੀਕਾ (CoHNA) ਦੇ ਕਲੀਵਲੈਂਡ ਚੈਪਟਰ ਦੇ ਡਾਇਰੈਕਟਰ ਰਾਕੇਸ਼ ਰੰਜਨ ਨੇ ਕਿਹਾ ਕਿ ਕਲੀਵਲੈਂਡ ਵਿੱਚ ਹਾਲ ਹੀ ਵਿੱਚ ਸਨਾਤਕ ਕਰਨ ਵਾਲੇ ਵਿਦਿਆਰਥੀਆਂ ਦੇ ਹਿੰਦੂ ਮਾਤਾ-ਪਿਤਾ ਹੋਣ ਦੇ ਨਾਤੇ ਦੀਵਾਲੀ ਦੌਰਾਨ ਅਜਿਹਾ ਹੋਣਾ ਹੈਰਾਨੀਜਨਕ ਹੈ, ਹੁਣ ਮੇਰੇ ਬੱਚੇ ਦੀਵਾਲੀ ਪੂਰੀ ਤਰ੍ਹਾਂ ਮਨਾ ਸਕਣਗੇ ਅਤੇ ਆਪਣੀ ਪੜ੍ਹਾਈ ਦੀ ਚਿੰਤਾ ਨਹੀਂ ਕਰਨਗੇ।

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments