ਤੇਲੰਗਾਨਾ : ‘ਪੁਸ਼ਪਾ 2’ ਦੇ ਭਗਦੜ ਦਾ ਮਾਮਲਾ ਹੁਣ ਰਾਜਨੀਤਿਕ ਰੂਪ ਲੈਂਦਾ ਜਾ ਰਿਹਾ ਹੈ। ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਭਗਦੜ ਦਾ ਮਾਮਲਾ ਹੁਣ ਵਧਦਾ ਜਾ ਰਿਹਾ ਹੈ। ਇਸ ਸਬੰਧੀ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ।
ਤੇਲੰਗਾਨਾ ਫਿਲਮ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਨਿਰਮਾਤਾ ਦਿਲ ਰਾਜੂ ਦੇ ਅਨੁਸਾਰ, ਉਦਯੋਗ ਦੀਆਂ ਮਸ਼ਹੂਰ ਹਸਤੀਆਂ ਅੱਜ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਮੁਲਾਕਾਤ ਕਰਨਗੇ। ਦਿਲ ਰਾਜੂ ਦਾ ਕਹਿਣਾ ਹੈ ਕਿ ਉਹ ਤੇਲੰਗਾਨਾ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰੇਗਾ। ਹੈਦਰਾਬਾਦ ਵਿੱਚ ਮੌਜੂਦ ਹਰ ਵਿਅਕਤੀ ਇਸ ਵਿੱਚ ਹਿੱਸਾ ਲਵੇਗਾ। ਜਾਣਕਾਰੀ ਮੁਤਾਬਕ ਇਸ ਬੈਠਕ ‘ਚ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ, ਫਿਲਮ ਨਿਰਮਾਤਾ ਸੁਰੇਸ਼ ਬੇਬੀ, ਕੇਐੱਲ ਨਰਾਇਣ, ਬੀਵੀਐੱਸਐੱਨ ਪ੍ਰਸਾਦ, ਚਿਨਾ ਬਾਬੂ, ਸੁਧਾਕਰ ਰੈੱਡੀ ਅਤੇ ‘ਪੁਸ਼ਪਾ 2’ ਦੇ ਨਿਰਮਾਤਾ ਨਵੀਨ ਯੇਰਨੇਨੀ ਅਤੇ ਰਵੀ ਸ਼ੰਕਰ ਵੀ ਸ਼ਾਮਲ ਹੋਣ ਜਾ ਰਹੇ ਹਨ।
ਉਨ੍ਹਾਂ ਦੇ ਨਾਲ ਵੈਂਕਟੇਸ਼ ਡੱਗੂਬਾਤੀ, ਨਿਤਿਨ, ਵਰੁਣ ਤੇਜ, ਸਿੱਧੂ ਜੋਨਲਾਗੱਡਾ, ਕਿਰਨ ਅੱਬਾਵਰਮ ਅਤੇ ਸ਼ਿਵ ਬਾਲਾਜੀ ਵੀ ਮੌਜੂਦ ਰਹਿਣਗੇ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਸ਼ਨੀਵਾਰ ਨੂੰ ਵਿਧਾਨ ਸਭਾ ‘ਚ ਕਿਹਾ ਸੀ ਅੱਲੂ ਅਰਜੁਨ ਲਾਪਰਵਾਹ ਸੀ ਅਤੇ ਮੌਤ ਦੀ ਸੂਚਨਾ ਮਿਲਣ ਦੇ ਬਾਵਜੂਦ ਥੀਏਟਰ ਤੋਂ ਬਾਹਰ ਨਹੀਂ ਆਇਆ ਅਤੇ ਰੋਡ ਸ਼ੋਅ ਕੀਤਾ ਸੀ।