ਕਜ਼ਾਕਿਸਤਾਨ: ਦੇਸ਼ ਦੇ ਐਮਰਜੈਂਸੀ ਮੰਤਰਾਲੇ (Emergency Ministry) ਦੇ ਇੱਕ ਬਿਆਨ ਦੇ ਅਨੁਸਾਰ, ਅੱਜ ਯਾਨੀ ਬੁੱਧਵਾਰ ਨੂੰ ਕਜ਼ਾਕਿਸਤਾਨ (Kazakhstan) ਦੇ ਅਕਤਾਊ ਸ਼ਹਿਰ ਦੇ ਨੇੜੇ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੁਝ ਲੋਕ ਬਚ ਗਏ ਹਨ, ਹਾਲਾਂਕਿ ਸਹੀ ਗਿਣਤੀ ਅਜੇ ਅਸਪਸ਼ਟ ਹੈ। ਫਿਲਹਾਲ ਐਮਰਜੈਂਸੀ ਟੀਮਾਂ ਹਾਦਸੇ ਵਾਲੀ ਥਾਂ ‘ਤੇ ਅੱਗ ਬੁਝਾਉਣ ਦਾ ਕੰਮ ਕਰ ਰਹੀਆਂ ਹਨ।