Home ਦੇਸ਼ ਤਾਮਿਲਨਾਡੂ ਦੇ ਸਿੱਖਿਆ ਮੰਤਰੀ ਨੇ ਕਿਹਾ 5ਵੀਂ-8ਵੀਂ ‘ਚ ਫੇਲ੍ਹ ਬੱਚਿਆਂ ਨੂੰ ਕੀਤਾ...

ਤਾਮਿਲਨਾਡੂ ਦੇ ਸਿੱਖਿਆ ਮੰਤਰੀ ਨੇ ਕਿਹਾ 5ਵੀਂ-8ਵੀਂ ‘ਚ ਫੇਲ੍ਹ ਬੱਚਿਆਂ ਨੂੰ ਕੀਤਾ ਜਾਵੇਗਾ ਪ੍ਰਮੋਟ, ਕੇਂਦਰ ਸਰਕਾਰ ਦੀ ਨੋ ਡਿਟੈਂਸ਼ਨ ਪਾਲਿਸੀ ਨੂੰ ਸਵੀਕਾਰ ਨਹੀਂ ਕਰਾਂਗੇ

0

ਤਾਮਿਲਨਾਡੂ : ਤਾਮਿਲਨਾਡੂ ਦੇ ਸਿੱਖਿਆ ਮੰਤਰੀ ਨੋ ਕੇਂਦਰ ਦੀ ਨੋ ਡਿਟੈਂਸ਼ਨ ਪਾਲਿਸੀ ਨੂੰ ਨਕਾਰ ਦਿਤਾ ਹੈ। ਤਾਮਿਲਨਾਡੂ ਦੇ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਝੀ ਨੇ ਕਿਹਾ ਕਿ ਕੇਂਦਰ ਵੱਲੋਂ 5ਵੀਂ ਤੋਂ 8ਵੀਂ ਜਮਾਤ ਦੇ ਫੇਲ੍ਹ ਬੱਚਿਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਨਾ ਕਰਨ ਦਾ ਲਿਆ ਗਿਆ ਫੈਸਲਾ ਸਾਡੇ ਰਾਜ ਵਿੱਚ ਲਾਗੂ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਦੀ ‘ਨੋ ਡਿਟੈਂਸ਼ਨ ਪਾਲਿਸੀ’ ਨੂੰ ਖਤਮ ਕਰਨਾ ਬੱਚਿਆਂ ਲਈ ਅੜਿੱਕਾ ਬਣੇਗਾ। ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਤਾਮਿਲਨਾਡੂ ਵਿੱਚ ਆਟੋਮੈਟਿਕ ਪ੍ਰਮੋਸ਼ਨ ਮਾਡਲ ਜਾਰੀ ਰਹੇਗਾ। ਜਿੱਥੋਂ ਤੱਕ ਤਾਮਿਲਨਾਡੂ ਦਾ ਸਬੰਧ ਹੈ, ਅਸੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਵੀ ਲਾਗੂ ਨਹੀਂ ਕੀਤਾ ਹੈ। ਅਸੀਂ ਆਪਣੇ ਤਾਮਿਲਨਾਡੂ ਲਈ ਵਿਸ਼ੇਸ਼ ਰਾਜ ਦੀ ਸਿੱਖਿਆ ਨੀਤੀ ਲਿਆਉਣ ਦੀ ਤਿਆਰੀ ਕਰ ਰਹੇ ਹਾਂ, ਕਿਉਂਕਿ ਰਾਜ ਆਪਣੀ ਨੀਤੀ ‘ਤੇ ਚੱਲ ਰਿਹਾ ਹੈ।

ਇਸ ਲਈ ਕੇਂਦਰ ਦੀ ਇਹ ਨੀਤੀ ਉਨ੍ਹਾਂ ਸਕੂਲਾਂ ਵਿੱਚ ਹੀ ਲਾਗੂ ਹੋਵੇਗੀ ਜੋ ਕੇਂਦਰੀ ਨੀਤੀ ਨੂੰ ਅਪਣਾਉਂਦੇ ਹਨ। ਸੂਬਾ ਸਰਕਾਰ ਦੀ ਨੀਤੀ ਤਹਿਤ ਚਲਾਏ ਜਾ ਰਹੇ ਸਕੂਲਾਂ ਦੇ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਉਲਝਣ ਵਿੱਚ ਨਹੀਂ ਆਉਣਾ ਚਾਹੀਦਾ। ਦਰਅਸਲ, ਕੇਂਦਰ ਸਰਕਾਰ ਨੇ ਸੋਮਵਾਰ ਨੂੰ ‘ਨੋ ਡਿਟੈਂਸ਼ਨ ਪਾਲਿਸੀ’ ਨੂੰ ਖਤਮ ਕਰ ਦਿੱਤਾ ਸੀ। ਇਸ ਤਹਿਤ 5ਵੀਂ ਅਤੇ 8ਵੀਂ ਜਮਾਤ ਦੀ ਪ੍ਰੀਖਿਆ ‘ਚ ਫੇਲ ਹੋਣ ਵਾਲੇ ਵਿਦਿਆਰਥੀ ਹੁਣ ਪਾਸ ਨਹੀਂ ਹੋਣਗੇ।

Exit mobile version