Homeਦੇਸ਼ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲ ਸਕਦਾ ਹੈ ਖੇਡ ਰਤਨ, ਖੇਡ...

ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲ ਸਕਦਾ ਹੈ ਖੇਡ ਰਤਨ, ਖੇਡ ਮੰਤਰਾਲਾ ਖੁਦ ਨਾਮਜ਼ਦ ਕਰਨ ਦੀ ਤਿਆਰੀ ‘ਚ

ਨਵੀਂ ਦਿੱਲੀ : ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਆਪਣੀ ਖੇਡ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਸੀ। ਪੈਰਿਸ ਓਲੰਪਿਕ ‘ਚ 2 ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਰਕਾਰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਸਕਦੀ ਹੈ।

Khel Ratna list not finalised, says ministry on Manu Bhaker 'snub' - Hindustan Times

ਮਨੂ ਭਾਕਰ ਦਾ ਨਾਂ ਖੇਡ ਪੁਰਸਕਾਰਾਂ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ‘ਚ ਨਹੀਂ ਸੀ। ਖਬਰਾਂ ਮੁਤਾਬਕ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਨੇ ਖੇਡ ਰਤਨ ਲਈ ਮਨੂ ਭਾਕਰ ਦਾ ਨਾਂ ਨਹੀਂ ਭੇਜਿਆ ਸੀ, ਪਰ ਇਸ ‘ਤੇ ਵਿਵਾਦ ਤੋਂ ਬਾਅਦ ਹੁਣ ਐਸੋਸੀਏਸ਼ਨ ਨੇ ਖੁਦ ਹੀ ਨਾਮਜ਼ਦਗੀ ਲਈ ਖੇਡ ਮੰਤਰਾਲੇ ਕੋਲ ਪਹੁੰਚ ਕੀਤੀ ਹੈ।

Manu Bhaker Father Lashes Out After Khel Ratna Snub: 'What's the Point of Winning Medals?' - myKhel

ਖੇਡ ਮੰਤਰਾਲਾ ਖੁਦ ਹੁਣ ਮਨੂ ਦੀ ਨਾਮਜ਼ਦਗੀ ਦੀ ਤਿਆਰੀ ਕਰ ਰਿਹਾ ਹੈ। ਮੰਤਰਾਲਾ ਧਾਰਾ 5.1 ਅਤੇ 5.2 ਦੇ ਤਹਿਤ ਮਨੂ ਨੂੰ ਨਾਮਜ਼ਦ ਕਰ ਸਕਦਾ ਹੈ। ਨਿਯਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਖਿਡਾਰੀ ਖੇਲ ਰਤਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਖੁਦ ਪੁਰਸਕਾਰ ਲਈ ਆਪਣਾ ਨਾਂ ਭੇਜ ਸਕਦਾ ਹੈ। ਇਸ ਤੋਂ ਇਲਾਵਾ ਮੰਤਰਾਲੇ ਕੋਲ ਅਜਿਹੇ 2 ਨਾਂ ਭੇਜਣ ਦਾ ਅਧਿਕਾਰ ਵੀ ਹੈ। ਇੱਕ ਦਿਨ ਪਹਿਲਾਂ ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਭਾਕਰ ਨੇ ਕਿਹਾ ਸੀ ਕਿ ਮਨੂ ਨੂੰ ਖੇਡ ਰਤਨ ਪੁਰਸਕਾਰ ਲਈ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਰਾਸ਼ਟਰੀ ਖੇਡ ਪੁਰਸਕਾਰ ਦੀ ਨਾਮਜ਼ਦਗੀ ਸੂਚੀ ਵਿਵਾਦਾਂ ‘ਚ ਘਿਰ ਗਈ ਸੀ। ਇਸ ਤੋਂ ਪਹਿਲਾਂ ਮਨੂ ਭਾਕਰ ਦਾ ਨਾਮ ਇਸ ਸੂਚੀ ਵਿੱਚ ਨਹੀਂ ਸੀ।

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments