ਬ੍ਰਾਜ਼ੀਲ : ਬ੍ਰਾਜ਼ੀਲ (Brazilian city) ਦੇ ਦੱਖਣੀ ਸ਼ਹਿਰ ਗ੍ਰਾਮਾਡੋ ਦੇ ਸ਼ਹਿਰੀ ਕੇਂਦਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 17 ਤੋਂ ਵੱਧ ਜ਼ਖਮੀ ਹੋ ਗਏ। ਸੀ.ਐਨ.ਐਨ ਨੇ ਅੱਜ ਨੈਸ਼ਨਲ ਸਿਵਲ ਡਿਫੈਂਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਹਾਦਸਾ ਬੀਤੇ ਦਿਨ ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਵਾਪਰਿਆ। ਜਹਾਜ਼ ਇੱਕ ਇਮਾਰਤ ਦੀ ਚਿਮਨੀ, ਫਿਰ ਇੱਕ ਰਿਹਾਇਸ਼ ਅਤੇ ਅੰਤ ਵਿੱਚ ਇੱਕ ਫਰਨੀਚਰ ਸਟੋਰ ਨਾਲ ਟਕਰਾ ਗਿਆ। ਰੀਓ ਗ੍ਰਾਂਡੇ ਡੋ ਸੁਲ ਵਿਚ ਅੱਗ ਲੱਗਣ ਕਾਰਨ ਜਹਾਜ਼ ਵਿਚ ਸਵਾਰ 10 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ।
ਪਬਲਿਕ ਸੇਫਟੀ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਹਾਦਸੇ ਦੌਰਾਨ ਲੱਗੀ ਅੱਗ ਦੇ ਧੂੰਏਂ ਕਾਰਨ ਜ਼ਿਆਦਾਤਰ ਲੋਕ ਬਿਮਾਰ ਹੋ ਗਏ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰੀਓ ਗ੍ਰਾਂਡੇ ਡੋ ਸੁਲ ਦੇ ਗਵਰਨਰ ਐਡੁਆਰਡੋ ਲੀਤੇ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ ਅਤੇ ਸਾਰੇ ਮਰਨ ਵਾਲੇ ਇਕ ਹੀ ਪਰਿਵਾਰ ਦੇ ਮੈਂਬਰ ਸਨ। ਅਧਿਕਾਰੀ ਇਸ ਦੁਖਾਂਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ‘ਐਕਸ’ ‘ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ, ‘ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। “ਹਵਾਈ ਸੈਨਾ ਕਰੈਸ਼ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਸਥਿਤੀ ਨੂੰ ਜਲਦੀ ਤੋਂ ਜਲਦੀ ਸਪੱਸ਼ਟ ਕਰਨ ਲਈ ਸੰਘੀ ਸਰਕਾਰ, ਰਾਜ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ।”