ਹਰਿਆਣਾ : ਹਰਿਆਣਾ ਵਿੱਚ ਕਿਸਾਨਾਂ ਦੀ ਮੌਜ ਹੋ ਗਈ ਹੈ। ਸਰਕਾਰ (The Government) ਨੇ ਲੋਕ ਸਭਾ ਚੋਣਾਂ (The Lok Sabha Elections) ਤੋਂ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ (The Minimum Support Price) ‘ਤੇ 24 ਫਸਲਾਂ ਖਰੀਦਣ ਦਾ ਫ਼ੈਸਲਾ ਲਾਗੂ ਕਰ ਦਿੱਤਾ ਹੈ। ਹਰਿਆਣਾ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ, ਜਦੋਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਸਰਕਾਰ ਪਹਿਲਾਂ ਹੀ 14 ਫਸਲਾਂ ਐਮ.ਐਸ.ਪੀ. ‘ਤੇ ਖਰੀਦਦੀ ਹੈ।
24 ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਵਾਲਾ ਪਹਿਲਾ ਸੂਬਾ ਬਣਿਆ ਹਰਿਆਣਾ
6 ਅਗਸਤ ਨੂੰ, ਸੈਣੀ ਸਰਕਾਰ ਨੇ ਰਾਗੀ, ਸੋਇਆਬੀਨ, ਕਾਲੇ ਤਿਲ, ਕੁਸੁਮ , ਜੌਂ , ਮੱਕਾ, ਜਵਾਰ , ਜੂਟ , ਖੋਪਰਾ ਅਤੇ ਮੂੰਗੀ ਦੀਆਂ ਫਸਲਾਂ ਨੂੰ ਵੀ ਘੱਟੋ ਘੱਟ ਸਮਰਥਨ ਮੁੱਲ ‘ਤੇ ਖਰੀਦਣ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਨਾਲ ਹਰਿਆਣਾ ਘੱਟੋ-ਘੱਟ ਸਮਰਥਨ ਮੁੱਲ ‘ਤੇ 24 ਫਸਲਾਂ ਖਰੀਦਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਪਹਿਲਾਂ ਇਨ੍ਹਾਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਦੀ ਹੈ ਸਰਕਾਰ
ਹਰਿਆਣਾ ਵਿੱਚ, ਸਰਕਾਰ ਪਹਿਲਾਂ ਹੀ ਕਣਕ, ਚੌਲ, ਸਰ੍ਹੋਂ, ਜੌਂ, ਛੋਲੇ, ਝੋਨਾ, ਮੱਕੀ, ਬਾਜਰਾ, ਕਪਾਹ, ਸੂਰਜਮੁਖੀ, ਮੂੰਗ, ਮੂੰਗਫਲੀ, ਅਰਹਰ ਅਤੇ ਉੜਦ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕਰ ਰਹੀ ਹੈ।