ਤੁਰਕੀ : ਦੱਖਣੀ-ਪੂਰਬੀ ਤੁਰਕੀ (Southeastern Turkey) ‘ਚ ਅੱਜ ਸਵੇਰੇ ਇਕ ਐਂਬੂਲੈਂਸ ਹੈਲੀਕਾਪਟਰ (Ambulance helicopter) ਕਰੈਸ਼ ਹੋ ਗਿਆ, ਜਿਸ ‘ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਦੋ ਪਾਇਲਟ, ਇੱਕ ਡਾਕਟਰ ਅਤੇ ਇੱਕ ਸਿਹਤ ਕਰਮਚਾਰੀ ਮੌਜੂਦ ਸੀ।
ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ ਇੱਕ ਮਰੀਜ਼ ਨੂੰ ਲੈਣ ਲਈ ਮੁਗਲਾ ਸ਼ਹਿਰ ਤੋਂ ਗੁਆਂਢੀ ਸੂਬੇ ਅੰਟਾਲੀਆ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਹਸਪਤਾਲ ਦੀ ਇਮਾਰਤ ਨਾਲ ਟਕਰਾ ਗਿਆ ਜਿੱਥੋਂ ਇਹ ਉਡਾਣ ਭਰ ਰਿਹਾ ਸੀ ਅਤੇ ਨੇੜਲੇ ਖੇਤ ਵਿੱਚ ਜਾ ਡਿੱਗਿਆ। ਮੁਗਲ ਗਵਰਨਰ ਇਦਰੀਸ ਅਕਬਿਕ ਨੇ ਕਿਹਾ ਕਿ ਉਡਾਣ ਦੇ ਸਮੇਂ ਸੰਘਣੀ ਧੁੰਦ ਸੀ ਅਤੇ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।