Home ਹਰਿਆਣਾ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਬਲਕੌਰ ਸਿੰਘ , ਕਿਸਾਨਾਂ ਦੀ ਹਮਾਇਤ...

ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਬਲਕੌਰ ਸਿੰਘ , ਕਿਸਾਨਾਂ ਦੀ ਹਮਾਇਤ ਕਰਦਿਆਂ ਕੀਤੀ ਇਹ ਅਪੀਲ

0

ਹਰਿਆਣਾ : ਖਨੌਰੀ ਬਾਰਡਰ ਵਿਖੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਨੇ ਕਿਸਾਨ ਅੰਦੋਲਨ ਵਿਚ ਨਵੀਂ ਜਾਨ ਫੂਕ ਦਿੱਤੀ ਹੈ। ਸ਼ੰਭੂ ਬਾਰਡਰ ਦੀ ਥਾਂ ਹੁਣ ਖਨੌਰੀ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਬਣ ਗਿਆ ਹੈ। ਇੱਕ ਪਾਸੇ ਵੱਡੀ ਗਿਣਤੀ ਕਿਸਾਨ ਖਨੌਰੀ ਬਾਰਡਰ ‘ਤੇ ਪਹੁੰਚ ਰਹੇ ਹਨ ਅਤੇ ਦੂਜੇ ਪਾਸੇ ਸਿਆਸੀ ਲੀਡਰ, ਗਾਇਕ, ਕਲਾਕਾਰ ਤੇ ਹੋਰ ਅਹਿਮ ਸ਼ਖਸੀਅਤਾਂ ਡੱਲੇਵਾਲ ਦੀ ਹਮਾਇਤ ਲਈ ਪਹੁੰਚ ਰਹੇ ਹਨ।

ਉਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਵੀ ਖਨੌਰੀ ਬਾਰਡਰ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਅਪੀਲ ਕੀਤੀ ਕਿ ਫ਼ਸਲਾਂ ਤੇ ਨਸਲਾਂ ਦੀ ਇਸ ਲੜਾਈ ‘ਚ ਡਟ ਕੇ ਖੜ੍ਹੀਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, ”ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਅਪੀਲ🙏। ਪੰਜਾਬ ਦੇ ਮਸਲੇ ਪੰਜਾਬੀਆਂ ਦੇ ਇਕੱਠੇ ਹੋਣ ਨਾਲ ਹੱਲ ਹੋਣਗੇ। ਬੇਨਤੀ ਹੈ ਆਪਾਂ, ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ। ਇਹ‌ ਫ਼ਸਲਾਂ ਤੇ ਨਸਲਾਂ ਦਾ ਮਸਲਾ ਹੈ। ਆਪਣੇ ਜਰਨੈਲ ਆਗੂਆਂ ਨਾਲ ਖੜ੍ਹੀਏ, ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ🙏।”

Exit mobile version