ਚੰਡੀਗੜ੍ਹ : ਪ੍ਰੇਮ ਪ੍ਰਸੰਗ ਨੇ ਹਿੰਸਕ ਮੋੜ ਲੈ ਲਿਆ, ਜਿੱਥੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਇੱਕ ਲੜਕੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ-25 ਦੀ ਹੈ। ਬੀਤੀ ਸ਼ਾਮ ਨੂੰ ਪ੍ਰੇਮੀ ਨੇ ਆਪਣੀ ਪ੍ਰੇਮਿਕਾ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਸ਼ੀ ਸੜਕ ਦੇ ਵਿਚਕਾਰ ਆਪਣੀ ਪ੍ਰੇਮਿਕਾ ‘ਤੇ ਸ਼ਰੇਆਮ ਹਮਲਾ ਕਰਦਾ ਰਿਹਾ ਅਤੇ ਲੋਕ ਤਮਾਸ਼ਬੀਨ ਬਣੇ ਰਹੇ। ਹਮਲੇ ਤੋਂ ਬਾਅਦ ਮੁਲਜ਼ਮ ਆਸਾਨੀ ਨਾਲ ਫਰਾਰ ਹੋ ਗਿਆ ਅਤੇ ਕਿਸੇ ਨੇ ਉਸ ਨੂੰ ਫੜਨ ਦੀ ਹਿੰਮਤ ਨਹੀਂ ਕੀਤੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਜ਼ਖ਼ਮੀ ਔਰਤ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਦੇ ਸਰੀਰ ‘ਤੇ 8 ਤੋਂ 10 ਸੱਟਾਂ ਲੱਗੀਆਂ ਸਨ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਅਜੇ ਠੀਕ ਨਹੀਂ ਹੈ।
ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਔਰਤ ਦੀ ਪਛਾਣ ਸੈਕਟਰ-25 ਦੀ ਰਹਿਣ ਵਾਲੀ ਸੰਜਨਾ ਵਜੋਂ ਹੋਈ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਸੰਜਨਾ ਦੀ ਸ਼ਿਕਾਇਤ ’ਤੇ ਗਾਂਧੀ ਖ਼ਿਲਾਫ਼ ਕਾਤਲਾਨਾ ਹਮਲੇ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਮੁਤਾਬਕ ਸੰਜਨਾ ਦੇ ਪਤੀ ਦੀ 2 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਘਰ ਦੇ ਨੇੜੇ ਗਾਂਧੀ ਨਾਂ ਦਾ ਨੌਜ਼ਵਾਨ ਰਹਿੰਦਾ ਸੀ। ਔਰਤ ਦੋਸ਼ੀ ਗਾਂਧੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੀ ਸੀ।
ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬਾਜ਼ਾਰ ਵਿੱਚ ਸੰਜਨਾ ’ਤੇ ਹਮਲਾ ਕਰ ਦਿੱਤਾ। ਘਟਨਾ ਵਾਲੀ ਥਾਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਦੋਸ਼ੀ ਔਰਤ ‘ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਪਹਿਲਾਂ ਦੋਵਾਂ ਵਿਚਾਲੇ ਬਹਿਸ ਹੋਈ, ਫਿਰ ਗੁੱਸੇ ‘ਚ ਆਏ ਦੋਸ਼ੀ ਨੇ ਚਾਕੂ ਕੱਢ ਲਿਆ ਅਤੇ ਪ੍ਰੇਮਿਕਾ ਦੇ ਪੇਟ ਸਮੇਤ ਹੋਰ ਥਾਵਾਂ ‘ਤੇ ਵਾਰ ਕਰ ਦਿੱਤਾ। ਇਸ ਕਾਰਨ ਔਰਤ ਡਿੱਗ ਪਈ, ਫਿਰ ਵੀ ਮੁਲਜ਼ਮ ਹਮਲਾ ਕਰਦੇ ਰਹੇ। ਲੋਕ ਕੁਝ ਦੂਰੀ ‘ਤੇ ਇਸ ਘਟਨਾ ਨੂੰ ਦੇਖ ਰਹੇ ਸਨ। ਪੁਲਿਸ ਨੇ ਦੱਸਿਆ ਕਿ ਜ਼ਖਮੀ ਔਰਤ ਦੇ ਦੋ ਬੱਚੇ ਵੀ ਹਨ।