ਅੰਬਾਲਾ : ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ੰਭੂ ਬਾਰਡਰ (Shambhu Border) ‘ਤੇ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਨੇ 14 ਤਰੀਕ ਨੂੰ ਦਿੱਲੀ ਜਾਂਦੇ ਸਮੇਂ ਜ਼ਹਿਰ ਖਾ ਲਿਆ ਸੀ।
ਮ੍ਰਿਤਕ ਕਿਸਾਨ ਰਣਜੋਧ ਸਿੰਘ (Farmer Ranjodh Singh) ਖੰਨਾ ਦੇ ਪਿੰਡ ਰਤਨਹੇੜੀ ਦਾ ਰਹਿਣ ਵਾਲਾ ਸੀ। ਮ੍ਰਿਤਕ ਕਿਸਾਨ ਨੇ ਚਾਰ ਦਿਨ ਜਿੰਦਗੀ ਦੀ ਜੰਗ ਲੜਦੇ ਹੋਏ ਅੱਜ ਸਵੇਰੇ ਪ੍ਰਾਣ ਤਿਆਗ ਦਿੱਤੇ । ਮ੍ਰਿਤਕ ਆਪਣੇ ਪਿੱਛੇ ਧੀ ਜਿਸਦਾ ਵਿਆਹ ਹੋ ਚੁੱਕਾ ਹੈ ਅਤੇ ਅਣਵਿਆਹਿਆਂ ਪੁੱਤਰ ਛੱਡ ਗਿਆ ਹੈ। ਕਿਸਾਨ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਰਣਜੋਧ ਦੀ ਉਮਰ ਕਰੀਬ 57 ਸਾਲ ਹੈ। ਉਸ ਕੋਲ ਸਾਢੇ ਛੇ ਕਿਲੇ ਜ਼ਮੀਨ ਸੀ। ਪਰ ਜਦੋਂ ਉਸ ਨੇ ਆਪਣੀ ਭੈਣ ਦਾ ਵਿਆਹ ਕਰ ਕੇ ਘਰ ਬਣਾਇਆ ਤਾਂ ਜ਼ਮੀਨ ਵੇਚ ਦਿੱਤੀ। ਫਿਰ ਰਣਜੋਧ ਸਿੰਘ ਦਾ ਭਰਾ ਗੰਭੀਰ ਬਿਮਾਰੀ ਨਾਲ ਬਿਮਾਰ ਹੋ ਗਿਆ ਅਤੇ ਉਸ ਦੇ ਇਲਾਜ ‘ਤੇ ਕਾਫੀ ਪੈਸਾ ਖਰਚ ਹੋ ਗਿਆ। ਮਕਾਨ ਬਣਾਉਣ ਲਈ ਕਰਜ਼ਾ ਵੀ ਲਿਆ ਸੀ। ਫਿਲਹਾਲ ਰਣਜੋਧ ‘ਤੇ ਕਰੀਬ 5 ਤੋਂ 7 ਲੱਖ ਰੁਪਏ ਦਾ ਕਰਜ਼ਾ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਲਿਆ ਹੋਇਆ ਹੈ।