ਗਾਬਾ : ਸੁਨੀਲ ਗਾਵਸਕਰ ਨੇ ਕੋਹਲੀ ਦੀ ਬ੍ਰਿਸਬੇਨ ਪਾਰੀ ਤੋਂ ਬਾਅਦ ਉਨ੍ਹਾਂ ਨੂੰ ਇਕ ਰਾਏ ਦਿਤੀ ਹੈ। ਸਾਬਕਾ ਭਾਰਤੀ ਖਿਡਾਰੀ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਨੂੰ ਸਿਡਨੀ ਵਿੱਚ ਖੇਡੀ ਗਈ ਸਚਿਨ ਦੀ 241* ਦੌੜਾਂ ਦੀ ਪਾਰੀ ਨੂੰ ਯਾਦ ਕਰਨ ਲਈ ਕਿਹਾ ਹੈ। ਗਾਬਾ ਟੈਸਟ ਦੇ ਤੀਜੇ ਦਿਨ ਕੋਹਲੀ 3 ਦੌੜਾਂ ਬਣਾ ਕੇ ਕਵਰ ਡਰਾਈਵ ਖੇਡਦੇ ਹੋਏ ਆਊਟ ਹੋ ਗਏ ਸਨ।
2003-04 ਦੀ ਬਾਰਡਰ-ਗਾਵਸਕਰ ਟਰਾਫੀ ‘ਚ ਸਚਿਨ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਸਿਡਨੀ ਟੈਸਟ ‘ਚ ਕੰਗਾਰੂਆਂ ਖਿਲਾਫ ਬਿਨਾਂ ਕਵਰ ਡਰਾਈਵ ਖੇਡਦੇ ਹੋਏ 241 ਦੌੜਾਂ ਬਣਾਈਆਂ ਅਤੇ ਗੇਂਦ ਨੂੰ ਲਗਾਤਾਰ ਆਫ ਸਟੰਪ ਦੇ ਬਾਹਰ ਛੱਡੀ ਸੀ। ਗਾਬਾ ਟੈਸਟ ਦੇ ਤੀਜੇ ਦਿਨ ਮੀਂਹ ਨਾਲ ਪ੍ਰਭਾਵਿਤ ਆਸਟਰੇਲੀਆਈ ਤੇਜ਼ ਗੇਂਦਬਾਜ਼ ਹੇਜ਼ਲਵੁੱਡ ਨੇ ਕੋਹਲੀ ਨੂੰ ਵਿਕਟਕੀਪਰ ਕੈਰੀ ਹੱਥੋਂ ਕੈਚ ਕਰਵਾ ਲਿਆ।
ਬਾਰਡਰ-ਗਾਵਸਕਰ ਟਰਾਫੀ 2024-25 ਵਿੱਚ, ਕੋਹਲੀ ਨੇ ਹੁਣ ਤੱਕ 5,100*, 7, 11, ਅਤੇ 3 ਦੌੜਾਂ ਦੀ ਪਾਰੀ ਖੇਡੀ ਹੈ। ਗਾਵਸਕਰ ਨੇ ਕਿਹਾ, ਉਨ੍ਹਾਂ (ਕੋਹਲੀ) ਨੂੰ ਸਿਡਨੀ ‘ਚ ਆਪਣੇ ਹੀਰੋ ਸਚਿਨ ਤੇਂਦੁਲਕਰ ਦੀ ਪਾਰੀ ਦੇਖਣ ਦੀ ਲੋੜ ਹੈ। ਸਚਿਨ ਨੇ ਉਸ ਮੈਚ ‘ਚ 436 ਗੇਂਦਾਂ ਖੇਡ ਕੇ 241 ਦੌੜਾਂ ਬਣਾਈਆਂ ਸਨ। ਜਿਸ ਵਿੱਚ 33 ਚੌਕੇ ਸ਼ਾਮਲ ਸਨ। ਕੋਹਲੀ ਵੀ ਉਸੇ ਦੌਰ ‘ਚੋਂ ਲੰਘ ਰਹੇ ਹਨ, ਜਿਸ ਤਰ੍ਹਾਂ 2003-04 ‘ਚ ਤੇਂਦੁਲਕਰ ਲਗਾਤਾਰ ਕੈਚ ਆਊਟ ਹੋ ਰਿਹਾ ਸੀ।