ਮੁੱਲਾਂਪੁਰ ਦਾਖਾ : ਫਰਵਰੀ 2025 ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਬੈਂਕਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਹਾਲ ਹੀ ਵਿੱਚ ‘ਆਰਕਸ਼ਣ ਚੋਰ ਪਕੜਾ ਮੋਰਚਾ’ ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਇੱਕ ਵਫ਼ਦ ਨੇ ਜਸਵੀਰ ਸਿੰਘ ਪਮਾਲੀ ਦੀ ਅਗਵਾਈ ਵਿੱਚ ਸਾਂਝੇ ਤੌਰ ’ਤੇ ਚੇਅਰਮੈਨ ਸਟੇਟ ਲੈਵਲ ਬੈਂਕਰਜ਼ ਕਮੇਟੀ ਪ੍ਰਵੇਸ਼ ਕੁਮਾਰ ਨੂੰ ਮੰਗ ਪੱਤਰ ਲਿਖ ਕੇ ਨੈਗੋਸ਼ੀਏਬਲ ਇੰਪਰੂਵਮੈਂਟ ਐਕਟ ਤਹਿਤ ਛੁੱਟੀ ਦੀ ਮੰਗ ਕੀਤੀ ਸੀ। ਇਸ ‘ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਇੱਕ ਅਧਿਕਾਰਤ ਪੱਤਰ ਜਾਰੀ ਕਰਕੇ 12 ਫਰਵਰੀ 2025 ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੈਂਕਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਉਕਤ ਛੁੱਟੀ ‘ਤੇ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ ‘ਆਰਕਸ਼ਣ ਚੋਰ ਪਕੜਾ ਮੋਰਚਾ’ ਦਾ ਧੰਨਵਾਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰੂ ਰਵਿਦਾਸ ਜਯੰਤੀ ‘ਤੇ ਪਿਛਲੇ 5 ਸਾਲਾਂ ਤੋਂ ਸੂਬੇ ਦੇ ਬੈਂਕਾਂ ‘ਚ ਛੁੱਟੀ ਸੀ, ਜਿਸ ਕਾਰਨ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਪਰ ਉਕਤ ਫੈਡਰੇਸ਼ਨ ਵੱਲੋਂ ਕਾਫੀ ਯਤਨਾਂ ਤੋਂ ਬਾਅਦ ਇਹ ਛੁੱਟੀ ਮੁੜ ਲਾਗੂ ਕਰ ਦਿੱਤੀ ਗਈ ਹੈ।