Homeਕੈਨੇਡਾਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਗਾਰਡ ਆਫ ਆਨਰ, ਡਿਊਟੀ ਦੌਰਾਨ ਗੋਲੀ ਲੱਗਣ...

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਗਾਰਡ ਆਫ ਆਨਰ, ਡਿਊਟੀ ਦੌਰਾਨ ਗੋਲੀ ਲੱਗਣ ਨਾਲ ਹੋਈ ਸੀ ਮੌਤ

ਲੁਧਿਆਣਾ : ਲੁਧਿਆਣਾ ਦੇ ਇਕ ਨੌਜਵਾਨ ਦੀ ਪਿੱਛਲੇ ਹਫਤੇ ਕੈਨੇਡਾ ਵਿਚ ਮੌਤ ਹੋ ਗਈ ਸੀ। ਕੈਨੇਡਾ ਦੇ ਐਡਮਿੰਟਨ ‘ਚ 6 ਦਸੰਬਰ ਨੂੰ ਪੰਜਾਬ ਦੇ 20 ਸਾਲਾ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐਤਵਾਰ ਨੂੰ ਹਰਸ਼ਦੀਪ ਸਿੰਘ ਦੀ ਬੋਡੀ ਨੂੰ ਅੰਤਿਮ ਸੰਸਕਾਰ ਲਈ ਭਾਰਤ ਭੇਜ ਦਿੱਤਾ ਗਿਆ, ਪਰ ਕੈਨੇਡਾ ਵਿਚ ਸਰਕਾਰ ਨੇ ਆਪਣੀ ਡਿਊਟੀ ਸਮਝਦਿਆਂ ਉਸ ਨੂੰ ਗਾਰਡ ਆਫ਼ ਆਨਰ ਦਿੱਤਾ।

Punjab Canada Harshandeep Singh Security Guard Firing Murder Update |  Received guard of honour in Canada | Punjab | Ludhiana | Punjab News | पंजाबी  युवक को कनाडा में मिला गार्ड ऑफ

ਹਰਸ਼ਦੀਪ (20) ਦੀ ਐਡਮਿੰਟਨ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੋਰਕੁਐਸਟ ਕਾਲਜ ਦਾ ਇਹ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ਼ 3 ਦਿਨ ਪਹਿਲਾ ਹੀ ਨੌਕਰੀ ‘ਤੇ ਆਇਆ ਸੀ। ਉਥੋਂ ਦੀ ਪੁਲਿਸ ਨੇ ਹਰਸ਼ਦੀਪ ਸਿੰਘ ਨੂੰ ਪੂਰੇ ਸਤਿਕਾਰ ਨਾਲ ਯਾਦ ਕੀਤਾ।

ਹਰਸ਼ਦੀਪ ਐਡਮਿੰਟਨ ਦੇ ਇੱਕ ਅਪਾਰਟਮੈਂਟ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਜਿਸ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਹ ਸਾਰੀ ਘਟਨਾ ਮੌਕੇ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਜਿਸ ਵਿੱਚ ਇੱਕ ਕੈਨੇਡੀਅਨ ਨਾਗਰਿਕ ਹਰਸ਼ਨਦੀਪ ਨੂੰ ਗੋਲੀ ਮਾਰਦਾ ਨਜ਼ਰ ਆ ਰਿਹਾ ਸੀ। ਸੀਸੀਟੀਵੀ ਵਿੱਚ ਹਮਲਾਵਰ ਪੀੜਤ ਨੂੰ ਪੌੜੀਆਂ ਤੋਂ ਹੇਠਾਂ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਪਿੱਠ ‘ਤੇ ਗੋਲੀ ਮਾਰ ਦਿੰਦਾ ਹੈ। ਘਟਨਾ ਸੀਸੀਟੀਵੀ ਵੀਡੀਓ ਵਿੱਚ ਕੈਦ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments