Homeਹਰਿਆਣਾਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਬਾਰਡਰ ਪੁੱਜੇ ਵਿਨੇਸ਼ ਫੋਗਾਟ

ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਬਾਰਡਰ ਪੁੱਜੇ ਵਿਨੇਸ਼ ਫੋਗਾਟ

ਜੀਂਦ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦਾ ਮਰਨ ਵਰਤ ਅੱਜ 20ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਹਲਕਾ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਵਿਨੇਸ਼ ਫੋਗਾਟ (Congress MLA Vinesh Phogat) ਕਿਸਾਨ ਆਗੂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਬਾਰਡਰ ਪੁੱਜੇ। ਇਸ ਦੌਰਾਨ ਫੋਗਾਟ ਆਪਣੇ ਪਤੀ ਸੋਮਵੀਰ ਰਾਠੀ ਵੀ ਮੌਜੂਦ ਸਨ।

ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨ ਸਾਡੇ ਭਵਿੱਖ ਲਈ ਲੜ ਰਹੇ ਹਨ। ਇਸ ਨਾਲ ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਦੀ ਗੱਲ ਕਰਨ ਅਤੇ ਲਾਗੂ ਕਰਨ ‘ਚ ਫਰਕ ਹੈ। ਅੱਜ ਸਾਡੇ ਬਜ਼ੁਰਗ ਭੁੱਖੇ ਬੈਠੇ ਹਨ, ਉਹ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਗੁਜ਼ਰ ਗਈਆਂ ਹਨ, ਫਿਰ ਵੀ ਅੱਜ ਉਹ ਸਾਡੇ ਭਵਿੱਖ ਲਈ ਲੜ ਰਹੇ ਹਨ।

ਦੱਸ ਦੇਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਹਨ। ਡੱਲੇਵਾਲ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਹਸਪਤਾਲ ਦਾਖਲ ਕਰਵਾਉਣ ਦੀ ਸਿਫਾਰਿਸ਼ ਕੀਤੀ ਪਰ ਡੱਲੇਵਾਲ ਆਪਣੇ ਇਰਾਦੇ ‘ਤੇ ਅੜੇ ਰਹੇ।

ਖਨੌਰੀ ਬਾਰਡਰ ਪੁੱਜੇ ਕਿਸਾਨ ਆਗੂ ਚੜੂਨੀ

ਇਸ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖਨੌਰੀ ਸਰਹੱਦ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਕਟਹਿਰੇ ਵਿਚ ਆ ਰਹੀ ਹੈ, ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਅਤੇ ਗੱਲਬਾਤ ਰਾਹੀਂ ਮਾਮਲਾ ਹੱਲ ਕਰਨਾ ਚਾਹੀਦਾ ਹੈ। ਚੜੂਨੀ ਨੇ ਕਿਹਾ ਕਿ ਕਿਸਾਨ ਬਿਲਕੁਲ ਵੀ ਗਲਤ ਨਹੀਂ ਹਨ, ਉਹ ਕਿਸੇ ਦਾ ਹੱਕ ਨਹੀਂ ਖੋਹ ਰਹੇ, ਸਿਰਫ਼ ਆਪਣੀਆਂ ਜਾਇਜ਼ ਮੰਗਾਂ ਹੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਹੈ ਅਤੇ ਸਰਕਾਰ ਰਾਜਨੀਤੀ ਖੇਡਦੀ ਹੈ। ਇਸ ਤਰ੍ਹਾਂ ਉਹ ਕਦਮ ਪੁੱਟਦੇ ਹਨ ਅਤੇ ਰਾਜ ਕਰਦੇ ਹਨ, ਸਰਕਾਰ ਲੋਕਾਂ ਵਿੱਚ ਗਲਤਫਹਿਮੀਆਂ ਫੈਲਾਉਂਦੀ ਹੈ। ਦੇਸ਼ ਭਰ ਦੇ ਕਿਸਾਨ ਸਹੀ ਸਮੇਂ ‘ਤੇ ਇਕੱਠੇ ਹੁੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments