ਨਵੀਂ ਦਿੱਲੀ : ਰਾਜ ਕਪੂਰ ਦੇ 100ਵੇਂ ਜਨਮ ਦਿਨ ‘ਤੇ 13 ਦਸੰਬਰ ਤੋਂ 15 ਦਸੰਬਰ ਤੱਕ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਰਾਜ ਕਪੂਰ ਦੀਆਂ ਫਿਲਮਾਂ 40 ਸ਼ਹਿਰਾਂ ਦੇ 135 ਸਿਨੇਮਾਘਰਾਂ ਵਿੱਚ ਦਿਖਾਈਆਂ ਜਾਣਗੀਆਂ।
ਕਪੂਰ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਕਪੂਰ ਦੇ 100ਵੇਂ ਜਨਮ ਦਿਨ ‘ਤੇ ਆਯੋਜਿਤ ਫਿਲਮ ਫੈਸਟੀਵਲ ਲਈ ਸੱਦਾ ਦਿੱਤਾ ਹੈ। ਪੀਐਮ ਮੋਦੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ‘ਚ ਰਣਬੀਰ ਕਪੂਰ, ਆਲੀਆ ਭੱਟ, ਕਰੀਨਾ ਕਪੂਰ, ਸੈਫ ਅਲੀ ਖਾਨ, ਨੀਤੂ ਕਪੂਰ, ਕਰਿਸ਼ਮਾ ਅਤੇ ਰਿਧੀਮਾ ਦੇ ਨਾਲ ਕਪੂਰ ਪਰਿਵਾਰ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ।
ਕਰੀਨਾ ਕਪੂਰ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਕੈਪਸ਼ਨ ‘ਚ ਕਰੀਨਾ ਨੇ ਲਿਖਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਕਪੂਰ ਦੀ 100ਵੀਂ ਜਯੰਤੀ ਤੋਂ ਪਹਿਲਾਂ ਸਾਨੂੰ ਸੱਦਾ ਦਿੱਤਾ ਸੀ। ਉਨ੍ਹਾਂ ਨੂੰ ਮਿਲ ਕੇ ਬਹੁਤ ਚੰਗਾ ਲਗਿਆ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।’