ਲੁਧਿਆਣਾ : ਪਿੰਡ ਰਾਏਕੋਟ ‘ਚ ਲੜਾਈ ਦੌਰਾਨ ਗੋਲੀਬਾਰੀ ਹੋ ਗਈ। ਇੱਕ ਵਿਅਕਤੀ ਦੇ ਲੜਕੇ ਨੂੰ ਕੁਝ ਨੌਜ਼ਵਾਨਾਂ ਵੱਲੋਂ ਕੁੱਟਿਆ ਜਾ ਰਿਹਾ ਸੀ। ਇਸ ਦੌਰਾਨ ਜਦੋਂ ਪਿਤਾ ਆਪਣੇ ਬੇਟੇ ਨੂੰ ਬਚਾਉਣ ਗਿਆ ਤਾਂ ਨੌਜ਼ਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਚਲਾਈਆਂ ਗਈਆਂ।
ਚੰਗੀ ਗੱਲ ਇਹ ਸੀ ਕਿ ਉਹ ਵਿਅਕਤੀ ਬਚ ਗਿਆ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮ ਰਜਿੰਦਰ ਉਰਫ਼ ਕਰਨ ਅਤੇ ਜਸਪਾਲ ਸਿੰਘ ਨੂੰ ਨਾਮਜ਼ਦ ਕਰਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।