ਨਵੀਂ ਦਿੱਲੀ: ਰਾਜਧਾਨੀ ਦਿੱਲੀ (The Capital Delhi) ਦੇ ਬਾਹਰਵਾਰ ਇਕ ਭਿਆਨਕ ਸੜਕ ਹਾਦਸਾ (A Terrible Road Accident) ਵਾਪਰਿਆ, ਜਿਸ ‘ਚ ਕਾਲਜ ਦੇ 5 ਵਿਦਿਆਰਥੀਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਸਾਹਮਣੇ ਤੋਂ ਆ ਰਹੇ ਦੂਜੇ ਵਾਹਨ ਨਾਲ ਟਕਰਾ ਗਈ। ਹਾਦਸੇ ਕਾਰਨ ਸੜਕ ‘ਤੇ ਹਫੜਾ-ਦਫੜੀ ਮਚ ਗਈ ਅਤੇ ਉਥੇ ਮੌਜੂਦ ਲੋਕ ਮਦਦ ਲਈ ਭੱਜੇ।