ਐਡੀਲੇਡ: ਆਸਟ੍ਰੇਲੀਆ (Australia) ਨੇ ਬਾਰਡਰ-ਗਾਵਸਕਰ ਟਰਾਫੀ (The Border-Gavaskar Trophy),(ਬੀ.ਜੀ.ਟੀ.) ਦੇ ਡੇ-ਨਾਈਟ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਯਾਨੀ ਐਤਵਾਰ ਨੂੰ 10 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ 295 ਦੌੜਾਂ ਨਾਲ ਹਾਰਨ ਵਾਲੀ ਅਸਟ੍ਰੇਲੀਆ ਨੇ ਇਸ ਜਿੱਤ ਨਾਲ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਅਸਟ੍ਰੇਲੀਆ ਨੇ ਜਿੱਤ ਲਈ 19 ਦੌੜਾਂ ਦਾ ਟੀਚਾ ਦਿਨ ਦੇ ਪਹਿਲੇ ਸੈਸ਼ਨ ਵਿੱਚ ਹੀ ਬਿਨਾਂ ਕਿਸੇ ਨੁਕਸਾਨ ਦੇ 3.2 ਓਵਰਾਂ ਵਿੱਚ ਹਾਸਲ ਕਰ ਲਿਆ।
ਪਹਿਲੀ ਪਾਰੀ ‘ਚ 157 ਦੌੜਾਂ ਦੀ ਲੀਡ ਲੈਣ ਤੋਂ ਬਾਅਦ ਅਸਟ੍ਰੇਲੀਆ ਨੇ ਭਾਰਤ ਦੀ ਦੂਜੀ ਪਾਰੀ ਸਿਰਫ 175 ਦੌੜਾਂ ‘ਤੇ ਸਮੇਟ ਦਿੱਤੀ। ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ’ਤੇ 128 ਦੌੜਾਂ ਤੋਂ ਅੱਗੇ ਦਿਨ ਦੀ ਸ਼ੁਰੂਆਤ ਕੀਤੀ। ਮਿਸ਼ੇਲ ਸਟਾਰਕ ਨੇ ਰਿਸ਼ਭ ਪੰਤ (28) ਨੂੰ ਸ਼ੁਰੂਆਤੀ ਓਵਰ ਵਿੱਚ ਸਕੋਰ ਬੋਰਡ ਵਿੱਚ ਕੋਈ ਰਨ ਜੋੜੇ ਬਿਨਾਂ ਆਊਟ ਕਰਕੇ ਮੈਚ ਵਿੱਚ ਵਾਪਸੀ ਦੀਆਂ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਇਸ ਤੋਂ ਬਾਅਦ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਬੱਲੇਬਾਜ਼ਾਂ ਨੂੰ ਟੇਲ ਕਰਨ ਦੀ ਰਸਮ ਪੂਰੀ ਕੀਤੀ। ਭਾਰਤ ਲਈ ਹਰਫਨਮੌਲਾ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਵੱਧ 42 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਨਾਲ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਇਆ ਗਿਆ। ਆਸਟ੍ਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ ਪੰਜ ਵਿਕਟਾਂ ਲਈਆਂ। ਮਿਸ਼ੇਲ ਸਟਾਰਕ ਨੇ ਦੋ ਅਤੇ ਸਕਾਟ ਬੋਲੈਂਡ ਨੇ ਤਿੰਨ ਵਿਕਟਾਂ ਲਈਆਂ।
ਭਾਰਤ ਪਹਿਲੀ ਪਾਰੀ: 180 ਦੌੜਾਂ
ਆਸਟ੍ਰੇਲੀਆ ਦੂਜੀ ਪਾਰੀ : 337 ਦੌੜਾਂ
ਆਸਟ੍ਰੇਲੀਆ ਨੇ ਜਿੱਤਿਆ ਮੈਚ
ਆਸਟ੍ਰੇਲੀਆ ਨੇ ਦੂਜਾ ਟੈਸਟ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਚੌਥੀ ਪਾਰੀ ਵਿੱਚ ਮੇਜ਼ਬਾਨ ਟੀਮ ਨੂੰ ਜਿੱਤ ਲਈ 19 ਦੌੜਾਂ ਦੀ ਲੋੜ ਸੀ, ਜੋ ਉਨ੍ਹਾਂ ਨੇ ਬਿਨਾਂ ਕੋਈ ਵਿਕਟ ਗੁਆਏ ਬਣਾ ਲਈਆਂ।
ਆਸਟ੍ਰੇਲੀਆ ਨੂੰ ਮਿਲਿਆ 19 ਦੌੜਾਂ ਦਾ ਟੀਚਾ
ਸਕਾਟ ਬੋਲੈਂਡ ਨੇ 37ਵੇਂ ਓਵਰ ਦੀ 5ਵੀਂ ਗੇਂਦ ‘ਤੇ ਮੁਹੰਮਦ ਸਿਰਾਜ ਨੂੰ ਪੈਵੇਲੀਅਨ ਭੇਜਿਆ ਅਤੇ ਇਸ ਨਾਲ ਭਾਰਤੀ ਟੀਮ 175 ਦੌੜਾਂ ‘ਤੇ ਢੇਰ ਹੋ ਗਈ। ਆਸਟ੍ਰੇਲੀਆ ਨੂੰ ਜਿੱਤ ਲਈ ਸਿਰਫ਼ 19 ਦੌੜਾਂ ਦੀ ਲੋੜ ਸੀ।