ਸੰਭਲ : ਕਾਂਗਰਸ ਪਾਰਟੀ ਸੰਭਲ ‘ਚ ਹਿੰਸਾ ਨੂੰ ਲੈ ਕੇ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਘੇਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਸੰਭਲ ‘ਚ ਹਿੰਸਾ ਤੋਂ ਬਾਅਦ ਬੁੱਧਵਾਰ ਨੂੰ ਉੱਥੇ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਗਾਜ਼ੀਪੁਰ ਬਾਰਡਰ ‘ਤੇ ਰੋਕ ਲਿਆ। ਇੱਥੇ ਬੈਰੀਕੇਡਿੰਗ ਕੀਤੀ ਗਈ ਹੈ।
ਰਾਹੁਲ-ਪ੍ਰਿਅੰਕਾ ਨੂੰ ਰੋਕਣ ਲਈ ਡੀਐਮ ਦੇ ਨਿਰਦੇਸ਼ਾਂ ‘ਤੇ ਦਿੱਲੀ ਨਾਲ ਲੱਗਦੇ ਯੂਪੀ ਦੇ ਚਾਰ ਜ਼ਿਲ੍ਹਿਆਂ ਗਾਜ਼ੀਆਬਾਦ, ਨੋਇਡਾ, ਅਮਰੋਹਾ, ਬੁਲੰਦਸ਼ਹਿਰ ਦੀਆਂ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਗਈਆਂ ਹਨ। ਗਾਜ਼ੀਪੁਰ ਬਾਰਡਰ ‘ਤੇ ਪੁਲਿਸ ਚੈਕਿੰਗ ਕਾਰਨ 2-3 ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਹੈ। ਸੰਭਲ ਦੇ ਕਮਿਸ਼ਨਰ ਨੇ ਰਾਹੁਲ ਗਾਂਧੀ ਨੂੰ ਸੰਭਲ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਦੱਸ ਦੇਈਏ ਕਿ ਸੰਭਲ ‘ਚ ਅਦਾਲਤ ਦੇ ਹੁਕਮਾਂ ‘ਤੇ 24 ਨਵੰਬਰ ਨੂੰ ਜਾਮਾ ਮਸਜਿਦ ਦਾ ਸਰਵੇ ਕੀਤਾ ਜਾ ਰਿਹਾ ਸੀ। ਇਸ ਦੌਰਾਨ ਹਿੰਸਾ ਭੜਕ ਗਈ, ਜਿਸ ਵਿਚ ਗੋਲੀ ਲੱਗਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ।
ਰਾਹੁਲ ਨੂੰ ਰੋਕਣ ਲਈ ਪੁਲਿਸ ਮੰਗਲਵਾਰ ਤੋਂ ਹੀ ਸਰਗਰਮ ਹੋ ਗਈ ਸੀ। ਹਾਪੁੜ ‘ਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਦੇ ਘਰ ‘ਤੇ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਿਸ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਕਈ ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਪਹੁੰਚ ਚੁੱਕੀ ਹੈ। ਕਾਂਗਰਸ ਨੇਤਾ ਜੈਰਾਮ ਨਰੇਸ਼ ਨੇ ਕਿਹਾ-ਸਰਕਾਰ ਤਾਨਾਸ਼ਾਹੀ ਕਰ ਰਹੀ ਹੈ। ਉਹ ਰਾਹੁਲ ਨੂੰ ਸੰਭਲ ਵਿੱਚ ਆਉਣ ਤੋਂ ਰੋਕ ਰਹੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਪਾ ਦੇ ਵਫਦ ਅਤੇ ਐਤਵਾਰ ਨੂੰ ਕਾਂਗਰਸ ਦੇ ਵਫਦ ਨੇ ਵੀ ਸੰਭਲ ਜਾਣ ਦਾ ਐਲਾਨ ਕੀਤਾ ਸੀ।