Home ਦੇਸ਼ ਨਿਤਿਨ ਗਡਕਰੀ ਨੇ ਕਿਹਾ ਰਾਜਨੀਤੀ ਅਸੰਤੁਸ਼ਟ ਰੂਹਾਂ ਦਾ ਸਮੁੰਦਰ, ਇੱਥੇ ਹਰ ਕੋਈ...

ਨਿਤਿਨ ਗਡਕਰੀ ਨੇ ਕਿਹਾ ਰਾਜਨੀਤੀ ਅਸੰਤੁਸ਼ਟ ਰੂਹਾਂ ਦਾ ਸਮੁੰਦਰ, ਇੱਥੇ ਹਰ ਕੋਈ ਆਪਣੇ ਤੋਂ ਉੱਚੇ ਅਹੁਦੇ ਦੀ ਤਾਂਘ ਰੱਖਦਾ ਹੈ

0

ਨਾਗਪੁਰ : ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਜਨੀਤੀ ਅਸੰਤੁਸ਼ਟ ਰੂਹਾਂ ਦਾ ਇੱਕ ਸਮੁੰਦਰ ਹੈ, ਜਿੱਥੇ ਹਰ ਵਿਅਕਤੀ ਉਦਾਸ ਹੈ ਅਤੇ ਆਪਣੇ ਮੌਜੂਦਾ ਅਹੁਦੇ ਤੋਂ ਉੱਚੇ ਅਹੁਦੇ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਨੇ ਐਤਵਾਰ ਨੂੰ ਨਾਗਪੁਰ ‘ਚ ’50 ਰੂਲਜ਼ ਆਫ ਗੋਲਡਨ ਲਾਈਫ’ ਕਿਤਾਬ ਦੇ ਲਾਂਚ ਦੌਰਾਨ ਇਹ ਗੱਲ ਕਹੀ।

ਨਿਤਿਨ ਗਡਕਰੀ ਨੇ ਕਿਹਾ ਕਿ ਜ਼ਿੰਦਗੀ ਸਮਝੌਤਿਆਂ, ਮਜਬੂਰੀਆਂ, ਸੀਮਾਵਾਂ ਅਤੇ ਵਿਰੋਧਤਾਈਆਂ ਦੀ ਖੇਡ ਹੈ। ਵਿਅਕਤੀ ਭਾਵੇਂ ਪਰਿਵਾਰ, ਸਮਾਜ, ਰਾਜਨੀਤੀ ਜਾਂ ਕਾਰਪੋਰੇਟ ਜੀਵਨ ਵਿੱਚ ਹੋਵੇ, ਜੀਵਨ ਚੁਣੌਤੀਆਂ ਅਤੇ ਮੁਸੀਬਤਾਂ ਨਾਲ ਭਰਿਆ ਹੁੰਦਾ ਹੈ। ਇਨ੍ਹਾਂ ਦਾ ਸਾਹਮਣਾ ਕਰਨ ਲਈ ਵਿਅਕਤੀ ਨੂੰ ‘ਆਰਟ ਆਫ਼ ਲਿਵਿੰਗ’ ਸਿੱਖਣੀ ਚਾਹੀਦੀ ਹੈ।

ਗਡਕਰੀ ਨੇ ਹਾਲ ਹੀ ਵਿੱਚ ਰਾਜਸਥਾਨ ਦੇ ਪ੍ਰੋਗਰਾਮ ਦਾ ਜ਼ਿਕਰ ਕੀਤਾ ਸੀ। ਇੱਥੇ ਉਨ੍ਹਾਂ ਕਿਹਾ ਸੀ ਕਿ ਰਾਜਨੀਤੀ ਅਸੰਤੁਸ਼ਟ ਰੂਹਾਂ ਦਾ ਸਮੁੰਦਰ ਹੈ। ਇੱਥੇ ਹਰ ਕੋਈ ਉਦਾਸ ਹੈ। ਵਿਧਾਇਕ ਬਣਨ ਦਾ ਮੌਕਾ ਨਾ ਮਿਲਣ ਕਾਰਨ ਕਾਰਪੋਰੇਟਰ ਦੁਖੀ ਹੈ, ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਹੋਣ ਕਾਰਨ ਦੁਖੀ ਹੈ। ਜਿਹੜਾ ਮੰਤਰੀ ਬਣਿਆ ਉਹ ਨਾਖੁਸ਼ ਹੈ, ਕਿਉਂਕਿ ਉਸਨੂੰ ਚੰਗਾ ਮਹਿਕਮਾ ਨਹੀਂ ਮਿਲਿਆ ਤੇ ਮੁੱਖ ਮੰਤਰੀ ਨਹੀਂ ਬਣ ਸਕਿਆ ਅਤੇ ਮੁੱਖ ਮੰਤਰੀ ਚਿੰਤਤ ਹਨ, ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹਾਈਕਮਾਂਡ ਕਦੋਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਹੇਗੀ।

Exit mobile version