Home ਦੇਸ਼ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ, ਖੇਤੀਬਾੜੀ ਮੰਤਰੀ...

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕੀਤੇ ਕਈ ਸਵਾਲ

0

ਨਵੀਂ ਦਿੱਲੀ : ਉਪ ਰਾਸ਼ਟਰਪਤੀ ਧਨਖੜ ਨੇ ਕਿਸਾਨਾਂ ਦੇ ਹਕਾਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਈ ਸਵਾਲ ਕੀਤੇ ਹਨ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਿੱਧੇ ਕਈ ਸਵਾਲ ਪੁੱਛੇ। ਸ਼ਿਵਰਾਜ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ, ਖੇਤੀਬਾੜੀ ਮੰਤਰੀ, ਤੁਹਾਡਾ ਹਰ ਪਲ ਭਾਰੀ ਹੈ।

ਜਗਦੀਪ ਧਨਖੜ ਨੇ ਕਿਹਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਅਤੇ ਭਾਰਤ ਦੇ ਸੰਵਿਧਾਨ ਦੇ ਤਹਿਤ ਦੂਜੇ ਸਥਾਨ ‘ਤੇ ਕਾਬਜ਼ ਵਿਅਕਤੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਸਾਨ ਨਾਲ ਕੀ ਵਾਅਦਾ ਕੀਤਾ ਗਿਆ ਸੀ ਅਤੇ ਜੋ ਵਾਅਦਾ ਕੀਤਾ ਗਿਆ ਸੀ, ਉਹ ਕਿਉਂ ਨਹੀਂ ਨਿਭਾਇਆ ਗਿਆ? ਅਸੀਂ ਵਾਅਦਾ ਨਿਭਾਉਣ ਲਈ ਕੀ ਕਰ ਰਹੇ ਹਾਂ? ਪਿਛਲੇ ਸਾਲ ਵੀ ਅੰਦੋਲਨ ਹੋਇਆ ਸੀ, ਇਸ ਸਾਲ ਵੀ ਅੰਦੋਲਨ ਹੈ। ਸਮੇਂ ਦਾ ਚੱਕਰ ਘੁੰਮ ਰਿਹਾ ਹੈ। ਅਸੀਂ ਕੁਝ ਨਹੀਂ ਕਰ ਰਹੇ।

ਧਨਖੜ ਨੇ ਇਹ ਗੱਲਾਂ ਮੁੰਬਈ ‘ਚ ਸੈਂਟਰਲ ਇੰਸਟੀਚਿਊਟ ਆਫ ਰਿਸਰਚ ਇਨ ਕਾਟਨ ਟੈਕਨਾਲੋਜੀ (CIRCOT) ਦੇ ਸ਼ਤਾਬਦੀ ਸਮਾਰੋਹ ‘ਚ ਕਹੀਆਂ। ਪ੍ਰੋਗਰਾਮ ‘ਚ ਸ਼ਿਵਰਾਜ ਵੀ ਮੌਜੂਦ ਸਨ। ਹਾਲਾਂਕਿ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਸ਼ਿਵਰਾਜ ਨੇ ਕਿਹਾ ਕਿਸਾਨਾਂ ਦੇ ਬਿਨਾਂ ਭਾਰਤ ਖੁਸ਼ਹਾਲ ਦੇਸ਼ ਨਹੀਂ ਬਣ ਸਕਦਾ।

 

Exit mobile version