ਲਖਨਊ : ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਹ 22 ਦਸੰਬਰ ਨੂੰ ਉਦੈਪੁਰ ‘ਚ ਹੈਦਰਾਬਾਦ ‘ਚ ਰਹਿਣ ਵਾਲੇ ਵੈਂਕਟ ਦੱਤਾ ਸਾਈਂ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ।
ਵੈਂਕਟ ਪੋਸੀਡੇਕਸ ਟੈਕਨੋਲੋਜੀਜ਼ ਦੇ ਕਾਰਜਕਾਰੀ ਨਿਰਦੇਸ਼ਕ ਹਨ। ਸਿੰਧੂ ਦੇ ਪਿਤਾ ਪੀਵੀ ਰਮਨ ਨੇ ਸੋਮਵਾਰ ਰਾਤ ਲਖਨਊ ‘ਚ ਕਿਹਾ, ‘ਦੋਵੇਂ ਪਰਿਵਾਰ ਇਕ-ਦੂਜੇ ਨੂੰ ਜਾਣਦੇ ਸਨ, ਪਰ ਸਭ ਕੁਝ ਇਕ ਮਹੀਨੇ ਪਹਿਲਾਂ ਹੀ ਤੈਅ ਹੋ ਗਿਆ ਸੀ।’ ਇਹ ਸਿਰਫ ਸੰਭਵ ਸਮਾਂ ਸੀ, ਕਿਉਂਕਿ ਉਸ ਦਾ (ਸਿੰਧੂ) ਦਾ ਸਮਾਂ ਜਨਵਰੀ ਤੋਂ ਬਹੁਤ ਵਿਅਸਤ ਹੋਣ ਵਾਲਾ ਹੈ। ਸਿੰਧੂ ਦੇ ਪਿਤਾ ਨੇ ਕਿਹਾ, ‘ਇਸ ਲਈ ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ।’
ਰਿਸੈਪਸ਼ਨ 24 ਦਸੰਬਰ ਨੂੰ ਹੈਦਰਾਬਾਦ ‘ਚ ਹੋਵੇਗੀ। ਉਹ ਜਲਦੀ ਹੀ ਆਪਣੀ ਸਿਖਲਾਈ ਸ਼ੁਰੂ ਕਰੇਗੀ, ਕਿਉਂਕਿ ਅਗਲਾ ਸੀਜ਼ਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਵਿਆਹ ਨਾਲ ਸਬੰਧਤ ਪ੍ਰੋਗਰਾਮ 20 ਦਸੰਬਰ ਤੋਂ ਸ਼ੁਰੂ ਹੋਣਗੇ।