Health News : ਕੇਲਾ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਫਲ ਹੈ। ਕੇਲਾ ਖਾਣ ਦੇ ਕਈ ਸਿਹਤ ਲਾਭ ਹੁੰਦੇ ਹਨ ਪਰ ਇਸਨੂੰ ਸੀਮਿਤ ਮਾਤਰਾ ‘ਚ ਖਾਣਾ ਬਿਹਤਰ ਹੈ। ਜੇਕਰ ਤੁਸੀਂ ਜ਼ਿਆਦਾ ਕੇਲੇ ਦਾ ਸੇਵਨ ਕਰਦੇ ਹੋ ਤਾਂ ਇਹ ਸਿਹਤ ਲਈ ਨੁਕਸਾਨਦੇਹ ਵੀ ਸਕਦਾ ਹੈ। ਜੇਕਰ ਫਾਇਦਿਆ ਬਾਰੇ ਗੱਲ ਕੀਤੀ ਜਾਵੇ ਤਾਂ ਕੇਲੇ ‘ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ।
ਕੇਲੇ ਦੇ ਫਾਇਦੇ
ਊਰਜਾ ਵਧਾਉਣ ‘ਚ ਮਦਦਗਾਰ: ਕੇਲਾ ਊਰਜਾ ਵਧਾਉਣ ‘ਚ ਮਦਦਗਾਰ ਹੁੰਦਾ ਹੈ। ਇਸ ਲਈ ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਜਾਂ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਡਾਕਟਰ ਤੁਹਾਨੂੰ ਕੇਲਾ ਖਾਣ ਦੀ ਸਲਾਹ ਦਿੰਦੇ ਹਨ।
ਗੁਰਦਿਆਂ ਦੀ ਸਿਹਤ ਵਿੱਚ ਸੁਧਾਰ: ਕੇਲਾ ਖਾਣ ਨਾਲ ਗੁਰਦਿਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ‘ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕਿਡਨੀ ਦੀ ਸਿਹਤ ‘ਚ ਸੁਧਾਰ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਕਿਡਨੀ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਵਿਟਾਮਿਨਾਂ ਨਾਲ ਭਰਪੂਰ: ਖਣਿਜਾਂ ਦੇ ਨਾਲ ਕੇਲੇ ਵਿੱਚ ਕੈਰੋਟੀਨੋਇਡਸ ਵਰਗੇ ਐਂਟੀਆਕਸੀਡੈਂਟਸ ਵੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਕਿ ਸਿਹਤ ਨੂੰ ਕਈ ਲਾਭ ਪਹੁੰਚਾ ਸਕਦੇ ਹਨ।
ਪਾਚਨ ਕਿਰਿਆ ‘ਚ ਸੁਧਾਰ: ਕੇਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਫਾਈਬਰ ਕਬਜ਼ ਅਤੇ ਦਸਤ ਵਰਗੀਆਂ ਪਾਚਨ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦਾ ਹੈ। ਕੇਲੇ ਵਿੱਚ ਪੋਟਾਸ਼ੀਅਮ ਵੀ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ: ਕੇਲਾ ਦਿਲ ਲਈ ਚੰਗਾ ਹੁੰਦਾ ਹੈ। ਇੰਨਾ ਹੀ ਨਹੀਂ ਇਹ ਫਲ ਟਾਈਪ-2 ਡਾਇਬਟੀਜ਼, ਕੋਲਨ ਕੈਂਸਰ ਅਤੇ ਹੋਰ ਬੀਮਾਰੀਆਂ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ।
ਕਬਜ਼ ਲਈ ਫਾਇਦੇਮੰਦ: ਕੇਲਾ ਪੋਟਾਸ਼ੀਅਮ ਅਤੇ ਆਇਰਨ ਦਾ ਵਧੀਆਂ ਸਰੋਤ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ-ਸੀ, ਬੀ-6 ਅਤੇ ਫਾਈਬਰ ਨਾਲ ਭਰਪੂਰ ਫਲ ਹੈ। ਕੇਲਾ ਕਬਜ਼ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਗਰਭ ਅਵਸਥਾ ਦੌਰਾਨ ਤੁਹਾਨੂੰ ਰੋਜ਼ਾਨਾ ਕੇਲਾ ਖਾਣਾ ਚਾਹੀਦਾ ਹੈ।
ਕੇਲਾ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਪਤ ਕੀਤੇ ਜਾਣ ਵਾਲੇ ਭੋਜਨਾਂ ਵਿੱਚੋਂ ਇੱਕ ਹੈ। ਕੇਲੇ ਵਿੱਚ ਸਟਾਰਚ, ਫਾਈਬਰ, ਵਿਟਾਮਿਨ ਸੀ ਅਤੇ ਏ, ਥਿਆਮੀਨ, ਰਿਬੋਫਲੇਵਿਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਕੇਲਾ ਖਾਣ ਦੌਰਾਨ ਤੁਹਾਨੂੰ ਇਸਦੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ। ਕੇਲਾ ਸੀਮਿਤ ਮਾਤਰਾ ‘ਚ ਖਾਣਾ ਹੀ ਬਿਹਤਰ ਹੈ। ਇਸ ਲਈ ਤੁਸੀਂ ਇੱਕ ਦਿਨ ‘ਚ ਇੱਕ ਜਾਂ ਦੋ ਕੇਲੇ ਖਾ ਸਕਦੇ ਹੋ।