Home ਦੇਸ਼ ਟੀਐਮਸੀ ਇੰਡੀਆ ਬਲਾਕ ਦੀ ਮੀਟਿੰਗ ‘ਚ ਨਹੀਂ ਗਈ ਕਿਹਾ ਕਾਂਗਰਸ ਕੋਲ ਅਡਾਨੀ...

ਟੀਐਮਸੀ ਇੰਡੀਆ ਬਲਾਕ ਦੀ ਮੀਟਿੰਗ ‘ਚ ਨਹੀਂ ਗਈ ਕਿਹਾ ਕਾਂਗਰਸ ਕੋਲ ਅਡਾਨੀ ਮੁੱਦੇ ਤੋਂ ਇਲਾਵਾ ਕੁੱਝ ਨਹੀਂ

0

ਨਵੀਂ ਦਿੱਲੀ : ਟੀਐਮਸੀ ਅੱਜ ਇੰਡੀਆ ਬਲਾਕ ਤੋਂ ਇਕ ਵਾਰ ਫਿਰ ਵੱਖ ਸਟੈਂਡ ਲੈਂਦੀ ਨਜ਼ਰ ਆਈ। ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਲਗਾਤਾਰ ਪੰਜਵੇਂ ਦਿਨ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਅਡਾਨੀ ਅਤੇ ਸੰਭਲ ਦਾ ਮੁੱਦਾ ਚੁੱਕਿਆ। ਵਿਰੋਧੀ ਧਿਰ ਦੇ ਆਗੂਆਂ ਨੇ ਵੀ ਵਾਂਟ ਜਸਟਿਸ ਦੇ ਨਾਅਰੇ ਲਾਏ।

ਸੋਮਵਾਰ ਨੂੰ ਲੋਕ ਸਭਾ ‘ਚ 14 ਮਿੰਟ ਅਤੇ ਰਾਜ ਸਭਾ ‘ਚ ਲਗਭਗ 15 ਮਿੰਟ ਹੀ ਕਾਰਵਾਈ ਚੱਲ ਸਕੀ। ਇਸ ਤੋਂ ਪਹਿਲਾਂ ਚਾਰ ਦਿਨਾਂ ਦੇ ਅੰਦਰ ਚਾਰ ਮੀਟਿੰਗਾਂ ਵਿੱਚ ਦੋਵਾਂ ਸਦਨਾਂ ਵਿੱਚ ਕੁੱਲ 40 ਮਿੰਟ ਹੀ ਕਾਰਵਾਈ ਹੋ ਸਕੀ। ਮੀਟਿੰਗ ਤੋਂ ਪਹਿਲਾਂ, ਇੰਡੀਆਬਲਾਕ ਦੇ ਨੇਤਾਵਾਂ ਨੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਇਸ ਵਿੱਚ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਹੋਏ। ਹਾਲਾਂਕਿ ਟੀਐਮਸੀ ਦੇ ਸੰਸਦ ਮੈਂਬਰ ਨਹੀਂ ਆਏ।

ਟੀਐਮਸੀ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਉਹ ਬੇਰੋਜ਼ਗਾਰੀ, ਮਣੀਪੁਰ, ਮਹਿੰਗਾਈ ਵਰਗੇ ਮੁੱਦਿਆਂ ‘ਤੇ ਸਦਨ ‘ਚ ਚਰਚਾ ਕਰਨਾ ਚਾਹੁੰਦੇ ਹਨ, ਜਦਕਿ ਕਾਂਗਰਸ ਸਿਰਫ ਅਡਾਨੀ ਮੁੱਦੇ ‘ਤੇ ਹੀ ਹੰਗਾਮਾ ਕਰ ਰਹੀ ਹੈ। ਦੂਜੇ ਪਾਸੇ ਸਦਨ ਦੀ ਕਾਰਵਾਈ ਮੁਲਤਵੀ ਹੋਣ ਕਾਰਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਲੋਕ ਸਭਾ ਵਿੱਚ ਭਾਰਤ-ਚੀਨ ਮੁੱਦੇ ’ਤੇ ਬੋਲ ਨਹੀਂ ਸਕੇ। ਵਿੱਤ ਮੰਤਰੀ ਸੀਤਾਰਮਨ ਵੀ ਲੋਕ ਸਭਾ ਵਿੱਚ ਬੈਂਕਿੰਗ ਕਾਨੂੰਨ ਸੋਧ ਬਿੱਲ ਪੇਸ਼ ਨਹੀਂ ਕਰ ਸਕੀ।

 

Exit mobile version