ਉਜੈਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪਤਨੀ ਜਸ਼ੋਦਾਬੇਨ (Jashodaben) ਹਾਲ ਹੀ ‘ਚ ਉਜੈਨ ‘ਚ ਸਥਿਤ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਗਏ। ਜਸ਼ੋਦਾਬੇਨ ਨੇ ਮਹਾਕਾਲ ਦੇ ਚਾਂਦੀ ਦੁਆਰ ‘ਤੇ ਜਾ ਕੇ ਮੱਥਾ ਟੇਕਿਆ ਅਤੇ ਪੂਜਾ ਕੀਤੀ , ਇਸ ਦੇ ਨਾਲ ਹੀ ਜਲਾਭਿਸ਼ੇਕ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਨੰਦੀ ਹਾਲ ਵਿੱਚ ਬੈਠ ਕੇ ਸਿਮਰਨ ਕੀਤਾ, ਜਿੱਥੇ ਉਨ੍ਹਾਂ ਨੇ ਸ਼ਾਂਤੀ ਅਤੇ ਸ਼ਰਧਾ ਨਾਲ ਸਿਮਰਨ ਕੀਤਾ ਅਤੇ ਬਾਬਾ ਮਹਾਕਾਲ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੀ ਇਹ ਯਾਤਰਾ ਮਹਾਕਾਲ ਵਿੱਚ ਉਨ੍ਹਾਂ ਦੀ ਡੂੰਘੀ ਆਸਥਾ ਨੂੰ ਦਰਸਾਉਂਦੀ ਹੈ।
ਜਸ਼ੋਦਾਬੇਨ ਦੀ ਮਹਾਕਾਲ ਪ੍ਰਤੀ ਡੂੰਘੀ ਸ਼ਰਧਾ ਹੈ, ਅਤੇ ਉਹ ਨਿਯਮਿਤ ਰੂਪ ‘ਚ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਲਈ ਉਜੈਨ ਆਉਂਦੇ ਹਨ। ਇਸ ਯਾਤਰਾ ‘ਚ ਉਨ੍ਹਾਂ ਦੇ ਨਾਲ ਕੁਝ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਜਸ਼ੋਦਾਬੇਨ ਬੁੱਧਵਾਰ ਰਾਤ 11:30 ਵਜੇ ਇੰਦੌਰ ਪਹੁੰਚੀ, ਜਿੱਥੇ ਉਨ੍ਹਾਂ ਨੇ ਖਜਰਾਨਾ ਗਣੇਸ਼ ਮੰਦਰ ‘ਚ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ ਅਤੇ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਵੀਰਵਾਰ ਸਵੇਰੇ, ਉਨ੍ਹਾਂ ਦੱਖਣੀ ਤੁਕੋਗੰਜ ਸਥਿਤ ਨਾਥ ਮੰਦਿਰ ਵਿੱਚ ਮਾਧਵਨਾਥ ਮਹਾਰਾਜ ਦੀ ਪੂਜਾ ਅਰਚਨਾ ਕੀਤੀ। ਇਹ ਉਨ੍ਹਾ ਦੀ ਧਾਰਮਿਕ ਯਾਤਰਾ ਦਾ ਹਿੱਸਾ ਸੀ, ਜੋ ਉਨ੍ਹਾਂ ਨੇ ਅਪਣੇ ਪਰਿਵਾਰ ਨਾਲ ਕੀਤੀ।