Sports News : IPL 2025 ਦੀ ਮੈਗਾ ਨਿਲਾਮੀ ਨੇ ਨਾ ਸਿਰਫ਼ ਖਿਡਾਰੀਆਂ ਦੀਆਂ ਜੇਬਾਂ ਗਰਮ ਕੀਤੀਆਂ ਸਗੋਂ ਭਾਰਤ ਸਰਕਾਰ ਦੇ ਖ਼ਜ਼ਾਨੇ ਵਿੱਚ ਵੀ ਵੱਡਾ ਵਾਧਾ ਕੀਤਾ। ਭਾਵੇਂ ਨਿਲਾਮੀ ਸਾਊਦੀ ਅਰਬ ‘ਚ ਹੋਈ ਸੀ ਪਰ ਇਸ ‘ਚ ਵਿਕਣ ਵਾਲੇ ਖਿਡਾਰੀਆਂ ਦੀ ਤਨਖਾਹ ਤੋਂ ਮਿਲਣ ਵਾਲਾ ਟੀ.ਡੀ.ਐੱਸ ਭਾਰਤ ਸਰਕਾਰ ਨੂੰ ਹੀ ਦਿੱਤਾ ਜਾਵੇਗਾ। ਤਾਂ ਆਓ ਜਾਣਦੇ ਹਾਂ ਕਿ ਮੈਗਾ ਨਿਲਾਮੀ ਵਿੱਚ ਕਿੰਨੇ ਖਿਡਾਰੀਆਂ ‘ਤੇ ਕਿੰਨਾ ਪੈਸਾ ਖਰਚ ਹੋਇਆ ਅਤੇ ਭਾਰਤ ਸਰਕਾਰ ਨੂੰ ਇਸ ਤੋਂ ਟੀ.ਡੀ.ਐਸ ਦੇ ਰੂਪ ਵਿੱਚ ਕਿੰਨਾ ਪੈਸਾ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ IPL 2025 ਦੀ ਮੈਗਾ ਨਿਲਾਮੀ ਵਿੱਚ ਸਾਰੀਆਂ 10 ਟੀਮਾਂ ਨੇ ਵੱਧ ਤੋਂ ਵੱਧ 204 ਸਲਾਟ ਖਾਲੀ ਰੱਖੇ ਸਨ। ਟੀਮਾਂ ਨੇ ਕੁੱਲ 182 ਖਿਡਾਰੀ ਖਰੀਦੇ। ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਲਈ ਟੀਮਾਂ ਨੇ ਕੁੱਲ 639.15 ਕਰੋੜ ਰੁਪਏ ਖਰਚ ਕੀਤੇ। 182 ‘ਚੋਂ 120 ਭਾਰਤੀ ਅਤੇ 62 ਵਿਦੇਸ਼ੀ ਖਿਡਾਰੀ ਵਿਕ ਗਏ।
ਭਾਰਤੀ ਖਿਡਾਰੀਆਂ ‘ਤੇ 383.40 ਕਰੋੜ ਰੁਪਏ ਖਰਚ ਕੀਤੇ ਗਏ, ਜਦਕਿ ਵਿਦੇਸ਼ੀ ਖਿਡਾਰੀਆਂ ‘ਤੇ 255.75 ਕਰੋੜ ਰੁਪਏ ਦੀ ਬੋਲੀ ਲਗਾਈ ਗਈ। ਭਾਰਤ ਸਰਕਾਰ ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ਦੀ ਕੁੱਲ ਰਕਮ ਦੇ ਹਿਸਾਬ ਨਾਲ ਟੀ.ਡੀ.ਐਸ. ਰਿਪੋਰਟਾਂ ਮੁਤਾਬਕ ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ਦੀ ਤਨਖਾਹ ‘ਤੇ ਵੱਖ-ਵੱਖ ਟੀ.ਡੀ.ਐਸ ਕੱਟਿਆ ਜਾਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਖਿਡਾਰੀਆਂ ਦੀ IPL ਦੀ ਤਨਖਾਹ ‘ਤੇ 10 ਫੀਸਦੀ TDS ਅਤੇ ਵਿਦੇਸ਼ੀ ਖਿਡਾਰੀਆਂ ਦੀ IPL ਦੀ ਤਨਖਾਹ ‘ਤੇ 20 ਫੀਸਦੀ TDS ਦਿੱਤਾ ਜਾਵੇਗਾ। ਭਾਰਤੀ ਖਿਡਾਰੀਆਂ ‘ਤੇ 383.40 ਕਰੋੜ ਰੁਪਏ ਖਰਚ ਕੀਤੇ ਗਏ, ਜਿਸ ਦੇ ਹਿਸਾਬ ਨਾਲ ਟੀ.ਡੀ.ਐਸ 38.34 ਕਰੋੜ ਰੁਪਏ ਸੀ। ਜਦੋਂ ਕਿ ਵਿਦੇਸ਼ੀ ਖਿਡਾਰੀਆਂ ‘ਤੇ 255.75 ਰੁਪਏ ਖਰਚ ਕੀਤੇ ਗਏ, ਜਿਸ ਦੇ ਹਿਸਾਬ ਨਾਲ ਟੀ.ਡੀ.ਐਸ 51.15 ਕਰੋੜ ਰੁਪਏ ਸੀ। ਦੋਵੇਂ ਮਿਲ ਕੇ 89.49 ਰੁਪਏ ਬਣਦੀ ਹੈ, ਜੋ ਟੀ.ਡੀ.ਐਸ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਖਜ਼ਾਨੇ ਵਿੱਚ ਜਾਵੇਗੀ।
ਧਿਆਨ ਯੋਗ ਹੈ ਕਿ ਆਈ.ਪੀ.ਐਲ 2025 ਦੀ ਮੇਗਾ ਨਿਲਾਮੀ ਵਿੱਚ ਸਭ ਤੋਂ ਵੱਡੀ ਬੋਲੀ ਰਿਸ਼ਭ ਪੰਤ ਉੱਤੇ ਲੱਗੀ ਸੀ। ਫਿਰ ਸ਼੍ਰੇਅਸ ਅਈਅਰ ਇਸ ਸੂਚੀ ਵਿਚ ਦੂਜੇ ਸਥਾਨ ‘ਤੇ ਰਹੇ। ਦੋਵਾਂ ਦੀ ਆਈ.ਪੀ.ਐਲ ਸੈਲਰੀ ਵਿੱਚ ਸਿਰਫ਼ 25 ਲੱਖ ਰੁਪਏ ਦਾ ਫਰਕ ਸੀ।
ਪੰਤ ਨੂੰ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ‘ਚ ਖਰੀਦਿਆ ਹੈ। ਜਦੋਂ ਕਿ ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ। ਇਸ ਨਾਲ ਪੰਤ ਅਤੇ ਅਈਅਰ ਆਈ.ਪੀ.ਐਲ ਇਤਿਹਾਸ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।