ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨਾਲ ਠਗੀ ਦੀ ਖਬਰ ਸਾਹਮਣੇ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ.ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ ਅਤੇ ਅਮਰੀਕਾ ਦੇ ਇੱਕ ਐਨਆਰਆਈ ‘ਤੇ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ।
ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐਸਸੀਓ (ਦੁਕਾਨ-ਕਮ-ਆਫ਼ਿਸ) ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ। ਡਾਕਟਰ ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਦੇ ਇਕ ਐਨਆਰਆਈ ਨੇ ਆਪਣੇ ਮਾਮੇ ਨਾਲ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਸਾਬਕਾ ਨਿੱਜੀ ਸਹਾਇਕ ਅਤੇ ਉਸਦੇ ਇਕ ਸਾਥੀ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਡਾ. ਕੌਰ ਨੇ ਐਡਵਾਂਸ ਵਜੋਂ ਰਕਮ ਐਨ.ਆਰ.ਆਈਜ਼ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ। ਇਸ ਦੇ ਨਾਲ ਹੀ ਉਸ ਨੇ ਆਪਣੇ ਪੀਏ ਨੂੰ ਇੱਕ ਚੈੱਕ ਵੀ ਦਿੱਤਾ, ਜੋ ਉਸ ਨੇ ਐਨਆਰਆਈ ਨੂੰ ਦੇਣ ਲਈ ਕਿਹਾ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਸ਼ੋਅਰੂਮ ਦੀ ਕੋਈ ਡੀਲ ਨਹੀਂ ਹੋਈ। ਦੋ ਕਰੋੜ ਰੁਪਏ ਸਹੀ ਵਿਅਕਤੀ ਤੱਕ ਨਹੀਂ ਪਹੁੰਚਾਏ ਗਏ। ਦੋਸ਼ ਹੈ ਕਿ ਪੀ.ਏ.,ਐਨ.ਆਰ.ਆਈ. ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਪੈਸੇ ਦਾ ਗਬਨ ਕਰ ਲਿਆ।