ਅਮਰਗੜ੍ਹ : ਤੰਬਾਕੂ ਐਕਟ (The Tobacco Act) ਦੀ ਪਾਲਣਾ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਅਮਰਗੜ੍ਹ ਦੀ ਟੀਮ (The Health Department Amargarh Team) ਵੱਲੋਂ ਵੱਖ-ਵੱਖ ਥਾਵਾਂ ‘ਤੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਬਲਾਕ ਅਮਰਗੜ੍ਹ ਦੇ ਸੀਨੀਅਰ ਬਲਾਕ ਹੈਲਥ ਇੰਸਪੈਕਟਰ ਜਗਤਾਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਅਮਰਗੜ੍ਹ ਡਾਕਟਰ ਰੀਤੂ ਸੇਠੀ ਵੱਲੋਂ ਬਲਾਕ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ ਦੀ ਅਗਵਾਈ ਵਿੱਚ ਬਲਾਕ ਅਮਰਗੜ੍ਹ ਦੇ ਸਿਹਤ ਸੁਪਰਵਾਈਜ਼ਰਾਂ ਦੀ ਟੀਮ ਵੱਲੋਂ ਅੱਜ ਪਿੰਡ ਬਨਭੌਰਾ ਅਤੇ ਮਾਹੋਰਾਣਾ ਵਿਖੇ ਸਥਾਨਕ ਪ੍ਰਚੂਨ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਦੌਰਾ ਕੀਤਾ ਕਰਕੇ ਉਨ੍ਹਾਂ ਨੂੰ ਤੰਬਾਕੂ ਐਕਟ ਦੀ ਪਾਲਣਾ ਕਰਨ ਲਈ ਕਿਹਾ ਗਿਆ ।
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਸੰਜੇ ਗੋਇਲ ਦੇ ਹੁਕਮਾਂ ਤੇ ਜ਼ਿਲ੍ਹਾ ਤੰਬਾਕੂ ਨੋਡਲ ਅਫ਼ਸਰ ਡਾਕਟਰ ਪੁਨੀਤ ਸਿੱਧੂ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਤੇ ਤੰਬਾਕੂ ਐਕਟ 2003 “ਕੋਟਪਾ” ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਕੇ ਮੌਕੇ ਤੇ ਜੁਰਮਾਨੇ ਵਸੂਲੇ ਗਏ । ਟੀਮ ਵੱਲੋਂ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਗਈ ਅਤੇ ਸੱਥਾਂ ‘ਚ ਬੈਠੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ ਸਰਕਾਰੀ, ਗੈਰਸਰਕਾਰੀ, ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਆਮ ਤੌਰ ਤੇ ਤੰਬਾਕੂਨੋਸ਼ੀ ਬਾਰੇ ਜਾਗਰੂਕ ਕਰਨ ਸਿਹਤ ਸਿੱਖਿਆ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਵਿਭਾਗ ਦੀਆਂ ਹਦਾਇਤਾਂ ਤੇ ਉਕਤ ਸੰਸਥਾਵਾਂ ਵਿਖੇ ਤੰਬਾਕੂ ਮੁਕਤ ਖੇਤਰ ਦੇ ਬੋਰਡ ਪਹਿਲਾਂ ਹੀ ਲਗਾਏ ਹੋਏ ਹਨ। ਇਸ ਮੌਕੇ ਟੀਮ ਵਿੱਚ ਹੈਲਥ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਭੁੱਲਰ,ਕੇਵਲ ਸਿੰਘ ਅਤੇ ਨਿਰਭੈ ਸਿੰਘ ਲੱਡਾ ਸ਼ਾਮਲ ਸਨ।