ਛੱਤੀਸਗੜ੍ਹ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ (Sukma District) ਵਿੱਚ ਸੁਰੱਖਿਆ ਬਲਾਂ (Security Forces) ਨਾਲ ਮੁਕਾਬਲੇ ਵਿੱਚ 10 ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਭੇਜੀ ਥਾਣਾ ਖੇਤਰ ਦੇ ਅਧੀਨ ਕੋਰਾਜੁਗੁਡਾ, ਦਾਂਤੇਸਪੁਰਮ, ਨਾਗਾਰਾਮ ਅਤੇ ਭੰਡਾਰਪਦਰ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ 10 ਨਕਸਲੀ ਮਾਰੇ ਗਏ।
ਸਿਪਾਹੀਆਂ ਨੇ ਕੀਤੀ ਜਵਾਬੀ ਕਾਰਵਾਈ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੱਖਣੀ ਖੇਤਰ ‘ਚ ਕੋਂਟਾ ਅਤੇ ਕਿਸਤਾਰਾਮ ਏਰੀਆ ਕਮੇਟੀ ਦੇ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਜ਼ਿਲ੍ਹਾ ਰਿਜ਼ਰਵ ਫੋਰਸ (ਡੀ.ਆਰ.ਜੀ.) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਸਾਂਝੀ ਟੀਮ ਨੂੰ ਰਵਾਨਾ ਕੀਤਾ ਗਿਆ। ਜਦੋਂ ਟੀਮ ਭੇਜੀ ਥਾਣਾ ਖੇਤਰ ਦੇ ਅਧੀਨ ਕੋਰਾਜੁਗੁਡਾ, ਦਾਂਤੇਸਪੁਰਮ, ਨਾਗਾਰਾਮ ਅਤੇ ਭੰਡਾਰਪਦਰ ਪਿੰਡਾਂ ਦੇ ਜੰਗਲ-ਪਹਾੜੀਆਂ ਵਿੱਚ ਸੀ ਤਾਂ ਨਕਸਲੀਆਂ ਨੇ ਡੀ.ਆਰ.ਜੀ. ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ।
ਹਥਿਆਰਾਂ ਦਾ ਕੈਸ਼ ਬਰਾਮਦ
ਉਨ੍ਹਾਂ ਦੱਸਿਆ ਕਿ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਹੁਣ ਤੱਕ 10 ਨਕਸਲੀਆਂ ਦੀਆਂ ਲਾਸ਼ਾਂ, ਇੰਸਾਸ ਰਾਈਫਲ, ਏ.ਕੇ 47 ਰਾਈਫਲ, ਐਸ.ਐਲ.ਆਰ. ਅਤੇ ਹੋਰ ਕਈ ਹਥਿਆਰ ਬਰਾਮਦ ਕੀਤੇ ਹਨ। ਮੁਕਾਬਲੇ ਬਾਰੇ ਵਧੇਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਇਸ ਤੋਂ ਪਹਿਲਾਂ 16 ਨਵੰਬਰ ਨੂੰ ਸੂਬੇ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਅਤੇ ਕਾਂਕੇਰ ਜ਼ਿ ਲ੍ਹਿਆਂ ਦੀ ਸਰਹੱਦ ‘ਤੇ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਦੌਰਾਨ ਪੰਜ ਨਕਸਲੀ ਮਾਰੇ ਗਏ ਸਨ।