Homeਸੰਸਾਰਰੂਸ-ਯੂਕਰੇਨ ਜੰਗ ਵਧਣ ਦਾ ਖਤਰਾ, ਅਮਰੀਕਾ ਨੇ ਕੀਵ 'ਚ ਆਪਣਾ ਦੂਤਘਰ ਕੀਤਾ...

ਰੂਸ-ਯੂਕਰੇਨ ਜੰਗ ਵਧਣ ਦਾ ਖਤਰਾ, ਅਮਰੀਕਾ ਨੇ ਕੀਵ ‘ਚ ਆਪਣਾ ਦੂਤਘਰ ਕੀਤਾ ਬੰਦ

ਕੀਵ : ਰੂਸ-ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸ-ਯੂਕਰੇਨ ਯੁੱਧ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਕੀਵ ਵਿੱਚ ਆਪਣਾ ਦੂਤਘਰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸਦੇ ਨਾਲ ਹੀ ਦੂਤਘਰ ਦੇ ਅਧਿਕਾਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਨਾਹ ਲੈਣ ਦੀ ਸਲਾਹ ਦਿੱਤੀ ਗਈ ਹੈ। ਦਰਅਸਲ ਅਮਰੀਕਾ ਨੂੰ ਡਰ ਹੈ ਕਿ ਕੀਵ ਸਥਿਤ ਉਨ੍ਹਾਂ ਦੇ ਦੂਤਾਵਾਸ ‘ਤੇ ਹਵਾਈ ਹਮਲਾ ਹੋ ਸਕਦਾ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਇਹ ਕਦਮ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ। ਖਾਸ ਤੌਰ ‘ਤੇ ਅਮਰੀਕਾ ਵੱਲੋਂ ਯੂਕਰੇਨ ਨੂੰ ਰੂਸ ‘ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ। ਰੂਸ ਨੇ ਵੀ ਇਸ ਸਬੰਧੀ ਧਮਕੀ ਦਿੱਤੀ ਹੈ।

ਦਰਅਸਲ ਅਮਰੀਕਾ ਦੀ ਮਨਜ਼ੂਰੀ ਤੋਂ ਬਾਅਦ ਯੂਕਰੇਨ ਦੇ ਨਿਸ਼ਾਨੇ ‘ਤੇ ਰੂਸ ਦੇ ਮਹੱਤਵਪੂਰਨ ਫੌਜੀ ਅਤੇ ਸਿਆਸੀ ਅਦਾਰੇ ਆ ਗਏ ਹਨ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਸੋਧੀ ਹੋਈ ਪਰਮਾਣੂ ਨੀਤੀ ‘ਤੇ ਦਸਤਖਤ ਕੀਤੇ, ਜਿਸ ਤਹਿਤ ਰੂਸ ਵੱਲੋਂ ਯੂਕਰੇਨ ਯੁੱਧ ‘ਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲੇ ਨੂੰ ਕਿਸੇ ਤੀਜੇ ਦੇਸ਼ ਦੀ ਸ਼ਮੂਲੀਅਤ ਮੰਨਿਆ ਜਾਵੇਗਾ ਅਤੇ ਇਸ ਦੇ ਜਵਾਬ ‘ਚ ਰੂਸ ਵੀ ਪ੍ਰਮਾਣੂ ਹਮਲਾ ਕਰ ਸਕਦਾ ਹੈ। ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਹੈ ਕਿ ਤਿੰਨ ਯੂਰਪੀ ਦੇਸ਼ਾਂ ਨਾਰਵੇ, ਸਵੀਡਨ ਅਤੇ ਫਿਨਲੈਂਡ ਵਿਚ ਦਹਿਸ਼ਤ ਫੈਲ ਗਈ ਹੈ ਅਤੇ ਇਨ੍ਹਾਂ ਤਿੰਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਸਟਾਕ ਰੱਖਣ ਅਤੇ ਹਥਿਆਰ ਰੱਖਣ ਦੀ ਸਲਾਹ ਦਿੱਤੀ ਹੈ। ਫੌਜੀਆਂ ਨੂੰ ਜੰਗ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments