ਮੁੰਬਈ : ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਦਾ ਉਨ੍ਹਾਂ ਦੀ ਪਤਨੀ ਨਾਲ ਤਲਾਕ ਹੋ ਗਿਆ ਹੈ। ਆਸਕਰ ਐਵਾਰਡ ਜੇਤੂ ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਕਰੀਬ ਤਿੰਨ ਦਹਾਕਿਆਂ ਦੇ ਵਿਆਹ ਤੋਂ ਬਾਅਦ ਵੱਖ ਹੋ ਰਹੇ ਹਨ।
ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਜੋੜੇ ਦੇ ਤਲਾਕ ਦੀ ਘੋਸ਼ਣਾ ਕੀਤੀ ਹੈ ਅਤੇ ਨਿੱਜਤਾ ਦੀ ਮੰਗ ਕੀਤੀ ਹੈ। ਕੁਝ ਸਮੇਂ ਬਾਅਦ ਏ.ਆਰ ਰਹਿਮਾਨ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਇਮੋਸ਼ਨਲ ਨੋਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਏ.ਆਰ.ਰਹਿਮਾਨ ਦੀ ਵੱਡੀ ਬੇਟੀ ਖਤੀਜਾ ਨੇ ਆਪਣੇ ਮਾਤਾ-ਪਿਤਾ ਦੇ ਤਲਾਕ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਨਿੱਜਤਾ ਦੀ ਮੰਗ ਕੀਤੀ ਹੈ। ਉਹਨਾਂ ਲਿਖਿਆ- ਮੈਂ ਇਸਦੀ ਬਹੁਤ ਪ੍ਰਸ਼ੰਸਾ ਕਰਾਂਗੀ ਜੇਕਰ ਇਸ ਮਾਮਲੇ ਨੂੰ ਗੋਪਨੀਯਤਾ ਅਤੇ ਸਤਿਕਾਰ ਨਾਲ ਸੰਭਾਲਿਆ ਜਾਵੇ।
27 ਸਾਲ ਦੀ ਉਮਰ ਵਿੱਚ ਏਆਰ ਰਹਿਮਾਨ ਨੇ 12 ਮਾਰਚ 1995 ਨੂੰ ਸਾਇਰਾ ਨਾਲ ਵਿਆਹ ਕੀਤਾ ਸੀ। ਉਦੋਂ ਸਾਇਰਾ 21 ਸਾਲ ਦੀ ਸੀ। ਇਹ ਏ.ਆਰ. ਰਹਿਮਾਨ ਦੀ ਮਾਂ ਦੁਆਰਾ ਪ੍ਰਬੰਧਿਤ ਵਿਆਹ ਸੀ। ਦੋਵਾਂ ਦੀਆਂ ਦੋ ਬੇਟੀਆਂ ਖਤੀਜਾ, ਰਹੀਮਾ ਅਤੇ ਇਕ ਬੇਟਾ ਅਮੀਨ ਹੈ।